ਚੰਡੀਗੜ੍ਹ, 17 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਕੁਰੂਕਸ਼ੇਤਰ ‘ਚ ਪੁਲਿਸ ਨੇ ਵਿਆਹ ਤੋਂ ਪਹਿਲਾਂ ਹੀ ਲਾੜੇ ਨੂੰ ਗ੍ਰਿਫਤਾਰ ਕਰ ਲਿਆ ਹੈ। ਉਕਤ ਨੌਜਵਾਨ ਪਿਛਲੇ ਕਾਫੀ ਸਮੇਂ ਤੋਂ ਇਸੇ ਪਿੰਡ ਦੀ 8ਵੀਂ ਜਮਾਤ ‘ਚ ਪੜ੍ਹਦੀ ਨਾਬਾਲਗ ਲੜਕੀ ਨਾਲ ਬਲਾਤਕਾਰ ਕਰ ਰਿਹਾ ਸੀ। ਇਹ ਨੌਜਵਾਨ ਕੁਝ ਦਿਨ ਪਹਿਲਾਂ ਲੜਕੀ ਦੇ ਘਰ ਦਾਖਲ ਹੋਇਆ ਸੀ। ਰਾਤ ਨੂੰ ਜਦੋਂ ਲੜਕੀ ਬਾਥਰੂਮ ਗਈ ਤਾਂ ਨੌਜਵਾਨ ਨੇ ਉਸ ਨਾਲ ਬਲਾਤਕਾਰ ਕੀਤਾ।
ਆਵਾਜ਼ ਸੁਣ ਕੇ ਪਰਿਵਾਰਕ ਮੈਂਬਰਾਂ ਨੇ ਮੌਕੇ ‘ਤੇ ਪਹੁੰਚ ਕੇ ਨੌਜਵਾਨ ਨੂੰ ਫੜ ਲਿਆ। ਮੁਲਜ਼ਮ ਦੀ ਪਛਾਣ ਰਾਜਨ ਉਰਫ਼ ਰਾਜੂ ਵਜੋਂ ਹੋਈ ਹੈ। ਉਹ ਲੜਕੀਆਂ ਦੇ ਸਕੂਲ ਵਿੱਚ ਕਾਮਨ ਸਰਵਿਸ ਸੈਂਟਰ (ਸੀਐਸਸੀ) ਚਲਾਉਂਦਾ ਹੈ। ਅੱਜ ਉਸਦਾ ਵਿਆਹ ਸੀ। ਰਾਤ ਨੂੰ ਘਰ ਵਿਚ ਹਲਦੀ ਅਤੇ ਮਹਿੰਦੀ ਦੀਆਂ ਰਸਮਾਂ ਹੋ ਰਹੀਆਂ ਸਨ। ਜਦੋਂ ਉਸ ਨੂੰ ਹਲਦੀ ਲਾਈ ਜਾ ਰਹੀ ਸੀ ਤਾਂ ਪਿਹੋਵਾ ਪੁਲਸ ਉਸ ਨੂੰ ਫੜ ਕੇ ਲੈ ਗਈ।
