ਅੱਜ ਦਾ ਇਤਿਹਾਸ

ਰਾਸ਼ਟਰੀ

ਅੱਜ ਦਾ ਇਤਿਹਾਸ
20 ਫਰਵਰੀ 1982 ਨੂੰ ਬਿਹਾਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚਕਾਰ ਕਨਹਾਰ ਨਦੀ ਦੇ ਪਾਣੀ ਨੂੰ ਲੈ ਕੇ ਸਮਝੌਤਾ ਹੋਇਆ ਸੀ
ਚੰਡੀਗੜ੍ਹ, 20 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 20 ਫਰਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਕੋਸ਼ਿਸ਼ ਕਰਦੇ ਹਾਂ 20 ਫਰਵਰੀ ਦੇ ਇਤਿਹਾਸ ਬਾਰੇ ਜਾਨਣ ਦੀ :-

  • ਇਸ ਦਿਨ 2009 ਵਿੱਚ ਸੰਯੁਕਤ ਰਾਸ਼ਟਰ ਨੇ ਵਿਸ਼ਵ ਸਮਾਜਿਕ ਨਿਆਂ ਦਿਵਸ ਮਨਾਉਣਾ ਸ਼ੁਰੂ ਕੀਤਾ ਸੀ।
  • 2007 ਵਿੱਚ ਅੱਜ ਦੇ ਦਿਨ, ਯੂਰਪੀਅਨ ਯੂਨੀਅਨ ਨੇ 2010 ਤੱਕ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰ 20 ਪ੍ਰਤੀਸ਼ਤ ਤੱਕ ਘਟਾਉਣ ਲਈ ਸਹਿਮਤੀ ਦਿੱਤੀ ਸੀ।
  • 1999 ਵਿਚ 20 ਫਰਵਰੀ ਨੂੰ ਦੂਰਦਰਸ਼ਨ ‘ਤੇ ਸਪੋਰਟਸ ਚੈਨਲ ਸ਼ੁਰੂ ਹੋਇਆ ਸੀ।
  • ਅੱਜ ਦੇ ਦਿਨ 1999 ਨੂੰ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਪਾਕਿਸਤਾਨ ਦਾ ਇਤਿਹਾਸਕ ਬੱਸ ਦੌਰਾ ਕੀਤਾ ਸੀ।
  • 1987 ਵਿੱਚ 20 ਫਰਵਰੀ ਨੂੰ ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਭਾਰਤ ਦੇ 23ਵੇਂ ਅਤੇ 24ਵੇਂ ਰਾਜ ਬਣੇ ਸਨ।
  • ਅੱਜ ਦੇ ਦਿਨ 1986 ਵਿੱਚ ਹਿਮਾਚਲ ਪ੍ਰਦੇਸ਼ ਨੂੰ ਭਾਰਤੀ ਸੰਘ ਦਾ 24ਵਾਂ ਸੂਬਾ ਬਣਾਇਆ ਗਿਆ ਸੀ।
  • 20 ਫਰਵਰੀ 1982 ਨੂੰ ਬਿਹਾਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚਕਾਰ ਕਨਹਾਰ ਨਦੀ ਦੇ ਪਾਣੀ ਨੂੰ ਲੈ ਕੇ ਸਮਝੌਤਾ ਹੋਇਆ ਸੀ।
  • ਅੱਜ ਦੇ ਦਿਨ 1962 ਵਿੱਚ ਜੌਹਨ ਐਚ ਗਲੇਨ ਅਮਰੀਕਾ ਦੇ ਪਹਿਲੇ ਪੁਲਾੜ ਯਾਤਰੀ ਬਣੇ ਸਨ।
  • 20 ਫਰਵਰੀ 1947 ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਕਲੇਮੈਂਟ ਐਟਲੀ ਨੇ ਭਾਰਤ ਨੂੰ ਆਜ਼ਾਦੀ ਦੇਣ ਦਾ ਐਲਾਨ ਕੀਤਾ ਸੀ।
  • ਅੱਜ ਦੇ ਦਿਨ 1935 ਵਿੱਚ ਕੈਰੋਲੀਨ ਮਿਕਲਸਨ ਅੰਟਾਰਕਟਿਕਾ ਪਹੁੰਚਣ ਵਾਲੀ ਪਹਿਲੀ ਔਰਤ ਬਣੀ ਸੀ।
  • ਨਿਊਯਾਰਕ ਸਿਟੀ ਵਿਚ 20 ਫਰਵਰੀ 1872 ਨੂੰ ‘ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟਸ’ ਖੋਲ੍ਹਿਆ ਗਿਆ ਸੀ।
  • ਅੱਜ ਦੇ ਦਿਨ 1868 ਵਿਚ ਬੰਗਾਲੀ ਵਿਚ ‘ਅੰਮ੍ਰਿਤ ਬਜ਼ਾਰ ਪਤ੍ਰਿਕਾ’ ਦਾ ਪਹਿਲਾ ਹਫਤਾਵਾਰੀ ਅੰਕ ਛਪਿਆ ਸੀ।
  • ਰਾਇਲ ਕਲਕੱਤਾ ਟਰਫ ਕਲੱਬ ਦੀ ਸਥਾਪਨਾ 20 ਫਰਵਰੀ 1847 ਨੂੰ ਕੀਤੀ ਗਈ ਸੀ।
  • ਅੱਜ ਦੇ ਦਿਨ 1846 ਵਿਚ ਲਾਹੌਰ ‘ਤੇ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਸੀ।
  • ਕਲਕੱਤਾ ਮੈਡੀਕਲ ਕਾਲਜ ਅਧਿਕਾਰਤ ਤੌਰ ‘ਤੇ 20 ਫਰਵਰੀ 1835 ਨੂੰ ਖੋਲ੍ਹਿਆ ਗਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।