ਚੈਂਪੀਅਨਸ ਟਰਾਫੀ: ਭਾਰਤ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ
ਨਵੀਂ ਦਿੱਲੀ: 20 ਫਰਵਰੀ, ਦੇਸ਼ ਕਲਿੱਕ ਬਿਓਰੋ
ਚੈਂਪੀਅਨਸ ਟਰਾਫੀ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਜਿੱਤ ਸ਼ੁਰੂਆਤ ਨਾਲ ਕੀਤੀ ਹੈ। ਅੱਜ ਦੁਬਈ ‘ਚ ਖੇਡੇ ਗਏ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 228 ਦੌੜਾਂ ਬਣਾਈਆਂ। ਭਾਰਤ ਨੇ 4 ਵਿਕਟਾਂ ਦੇ ਨੁਕਸਾਨ ‘ਤੇ 46.3 ਓਵਰਾਂ ‘ਚ ਟੀਚਾ ਹਾਸਲ ਕਰ ਲਿਆ। ਸ਼ੁਭਮਨ ਗਿੱਲ ਨੇ ਸੈਂਕੜਾ ਲਗਾਇਆ। ਆਈਸੀਸੀ ਟੂਰਨਾਮੈਂਟ ਵਿੱਚ ਇਹ ਉਸਦਾ ਪਹਿਲਾ ਸੈਂਕੜਾ ਹੈ। ਰੋਹਿਤ ਸ਼ਰਮਾ ਨੇ 41, ਕੇਐਲ ਰਾਹੁਲ ਨੇ 38 ਅਤੇ ਵਿਰਾਟ ਕੋਹਲੀ ਨੇ 22 ਦੌੜਾਂ ਬਣਾਈਆਂ। ਮੁਹੰਮਦ ਸ਼ਮੀ ਨੇ 5 ਵਿਕਟਾਂ, ਹਰਸ਼ਿਤ ਰਾਣਾ ਨੇ 3 ਵਿਕਟਾਂ ਅਤੇ ਅਕਸ਼ਰ ਪਟੇਲ ਨੇ 2 ਵਿਕਟਾਂ ਲਈਆਂ।
