ਪਟਨਾ, 21 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਬਿਹਾਰ ਦੇ ਭੋਜਪੁਰ ਵਿੱਚ ਇੱਕ ਸੜਕ ਹਾਦਸੇ ਵਿੱਚ ਮਹਾਕੁੰਭ ਤੋਂ ਪਰਤ ਰਹੇ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਪਰਿਵਾਰ ਦੇ ਚਾਰ ਲੋਕ (ਜੋੜਾ, ਪੁੱਤਰ ਅਤੇ ਭਤੀਜੀ) ਸ਼ਾਮਲ ਹਨ।
ਇਹ ਘਟਨਾ ਅੱਜ ਸ਼ੁੱਕਰਵਾਰ ਸਵੇਰੇ ਪਟਨਾ ਤੋਂ 40 ਕਿਲੋਮੀਟਰ ਪੂਰਬ ‘ਚ ਆਰਾ-ਮੋਹਨੀਆ ਨੈਸ਼ਨਲ ਹਾਈਵੇ ‘ਤੇ ਦੁਲਹਨਗੰਜ ਬਾਜ਼ਾਰ ‘ਚ ਸਥਿਤ ਪੈਟਰੋਲ ਪੰਪ ਦੇ ਕੋਲ ਵਾਪਰੀ। ਇੱਥੇ ਕਾਰ ਪਿੱਛੇ ਤੋਂ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਕਾਰ ਦਾ ਇੱਕ ਪਹੀਆ 20 ਫੁੱਟ ਦੂਰ ਪਿਆ ਮਿਲਿਆ। ਸਾਰੀਆਂ ਲਾਸ਼ਾਂ ਕਾਰ ਦੇ ਅੰਦਰ ਹੀ ਫਸ ਗਈਆਂ ਸਨ। ਕਾਫੀ ਮਿਹਨਤ ਤੋਂ ਬਾਅਦ ਸਾਰੇ ਮ੍ਰਿਤਕਾਂ ਨੂੰ ਬਾਹਰ ਕੱਢਿਆ ਗਿਆ।12:40 PM
