ਸਿੱਖ ਦੰਗਿਆਂ ਦੇ ਇੱਕ ਮਾਮਲੇ ‘ਚ ਸੱਜਣ ਕੁਮਾਰ ਦੀ ਸਜ਼ਾ ‘ਤੇ ਅੱਜ ਹੋਵੇਗੀ ਬਹਿਸ
ਨਵੀਂ ਦਿੱਲੀ, 21 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਅੱਜ ਸ਼ੁੱਕਰਵਾਰ ਨੂੰ 1984 ਸਿੱਖ ਦੰਗਿਆਂ ਦੇ ਇੱਕ ਮਾਮਲੇ ਵਿੱਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਦੀ ਸਜ਼ਾ ‘ਤੇ ਬਹਿਸ ਹੋਵੇਗੀ। ਰੌਜ਼ ਐਵੇਨਿਊ ਅਦਾਲਤ ਦੀ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਸੁਣਵਾਈ ਕਰਨਗੇ। ਇਹ ਮਾਮਲਾ ਦਿੱਲੀ ਦੇ ਸਰਸਵਤੀ ਵਿਹਾਰ ਵਿੱਚ 2 ਸਿੱਖਾਂ ਦੇ ਕਤਲ ਨਾਲ ਸਬੰਧਤ ਹੈ। ਦੰਗਿਆਂ ਦੌਰਾਨ ਸੱਜਣ ਬਾਹਰੀ ਦਿੱਲੀ ਸੀਟ ਤੋਂ ਸੰਸਦ ਮੈਂਬਰ ਸਨ।
ਅਦਾਲਤ ਨੇ 12 ਫਰਵਰੀ ਨੂੰ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਸਜ਼ਾ ‘ਤੇ ਬਹਿਸ ਹੋਣੀ ਸੀ। ਸਰਕਾਰੀ ਵਕੀਲ ਨੇ 18 ਫਰਵਰੀ ਨੂੰ ਲਿਖਤੀ ਦਲੀਲ ਵਿੱਚ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਸੱਜਣ ਦੇ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕਰਨ ਲਈ ਸਮਾਂ ਮੰਗਿਆ ਸੀ। ਇਸ ‘ਤੇ ਸੁਣਵਾਈ ਅੱਜ 21 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਸੀ।

ਸਿੱਖ ਦੰਗਿਆਂ ਦੇ ਇੱਕ ਮਾਮਲੇ ‘ਚ ਸੱਜਣ ਕੁਮਾਰ ਦੀ ਸਜ਼ਾ ‘ਤੇ ਅੱਜ ਹੋਵੇਗੀ ਬਹਿਸ
Published on: February 21, 2025 7:41 am