ਸੱਜਣ ਕੁਮਾਰ ਦੀ ਸਜ਼ਾ ਬਾਰੇ ਫੈਸਲਾ ਫਿਰ ਅੱਗੇ ਪਿਆ

Published on: February 21, 2025 11:28 am

ਰਾਸ਼ਟਰੀ

ਨਵੀਂ ਦਿੱਲੀ: 21 ਫਰਵਰੀ, ਦੇਸ਼ ਕਲਿੱਕ ਬਿਓਰੋ

1984 ਦੇ ਸਿੱਖ ਕਤਲੇਆਮ ‘ਚ ਦੋ ਸਿੱਖਾਂ ਦੇ ਕਤਲ ਮਾਮਲੇ ‘ਚ ਦੋਸ਼ੀ ਪਾਏ ਗਏ ਸੱਜਣ ਕੁਮਾਰ ਦੀ ਸਜ਼ਾ ਬਾਰੇ ਦਿੱਲੀ ਦੀ ਰਾਉਜ਼ ਐਵਨਿਊ ਕੋਰਟ ਵਿੱਚ ਅੱਜ ਸੁਣਵਾਈ ਹੋਈ। ਪਰ ਅੱਜ ਫਿਰ ਫੈਸਲਾ ਨਹੀਂ ਹੋ ਸਕਿਆ, ਹੁਣ ਫੈਸਲੇ ਦੀ ਅਗਲੀ ਤਾਰੀਕ 25 ਫਰਵਰੀ ਨਿਸਚਿਤ ਕੀਤੀ ਗਈ ਹੈ। ਸੱਜਣ ਕੁਮਾਰ ਦੋ ਸਿੱਖਾਂ ਦੇ ਕਤਲ ਮਾਮਲੇ ‘ਚ ਦੋਸ਼ੀ ਹੈ। ਕੋਰਟ ਨੇ ਸੱਜਣ ਕੁਮਾਰ ਨੂੰ ਇਸ ਮਾਮਲੇ ‘ਚ ਦੋਸ਼ੀ ਠਹਿਰਾਇਆ ਹੋਇਆ ਹੈ।
ਅਦਾਲਤ ਨੇ 12 ਫਰਵਰੀ ਨੂੰ ਹੋਈ ਸੁਣਵਾਈ ਦੌਰਾਨ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਨਾਲ ਹੀ ਦਿੱਲੀ ਪੁਲਿਸ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।