93 ਲੱਖ ਦਾ ਕੈਸ਼ ਵੈਨ ਲੁੱਟ ਮਾਮਲਾ, ਕਰਨਾਟਕ ਪੁਲਸ ਨੇ ਜਲੰਧਰੋਂ ਚੁੱਕਿਆ ਨੌਜਵਾਨ

ਪੰਜਾਬ

ਜਲੰਧਰ, 22 ਫਰਵਰੀ, ਦੇਸ਼ ਕਲਿਕ ਬਿਊਰੋ :
ਜਲੰਧਰ ‘ਚ ਪਿਛਲੇ ਮਹੀਨੇ 16 ਜਨਵਰੀ ਨੂੰ ਬਿੰਦਰ ਇਲਾਕੇ ‘ਚ 93 ਲੱਖ ਰੁਪਏ ਨਾਲ ਭਰੀ ਕੈਸ਼ ਵੈਨ ਦੀ ਲੁੱਟ ਦੇ ਮਾਮਲੇ ‘ਚ ਕਰਨਾਟਕ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਕਰਨਾਟਕ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਕਰਨਾਟਕ ਪੁਲੀਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ ਹੈ।
ਜਲੰਧਰ ਸਿਟੀ ਪੁਲਸ ਦੀ ਟੀਮ ਵੀ ਮਦਦ ਲਈ ਗਈ। ਇਹ ਛਾਪੇਮਾਰੀ ਥਾਣਾ ਡਿਵੀਜ਼ਨ ਨੰਬਰ 1 ਦੇ ਖੇਤਰ ਵਿੱਚ ਪੈਂਦੀ ਡੀਏਵੀ ਕਾਲਜ ਦੀ ਨਹਿਰ ਦੇ ਕੋਲ ਕੀਤੀ ਗਈ। ਪਹਿਲਾਂ ਇੱਕ ਘਰ ਦੇ ਅੰਦਰ ਨੌਜਵਾਨ ਤੋਂ ਪੁੱਛ-ਪੜਤਾਲ ਕੀਤੀ ਗਈ ਅਤੇ ਫਿਰ ਪੁਲਿਸ ਉਕਤ ਨੌਜਵਾਨ ਨੂੰ ਆਪਣੇ ਨਾਲ ਲੈ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।