ਦਿੱਲੀ ਆ ਰਹੇ ਅਮਰੀਕੀ ਏਅਰਲਾਈਨਜ਼ ਦੇ ਜਹਾਜ਼ ਨੂੰ ਮਿਲੀ ਬੰਬ ਦੀ ਧਮਕੀ
ਰੋਮ, 24 ਫਰਵਰੀ, ਦੇਸ਼ ਕਲਿਕ ਬਿਊਰੋ :
ਨਿਊਯਾਰਕ ਤੋਂ ਦਿੱਲੀ ਆ ਰਹੀ ਅਮਰੀਕੀ ਏਅਰਲਾਈਨਜ਼ ਦੇ ਜਹਾਜ਼ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਰੋਮ ਵੱਲ ਮੋੜ ਦਿੱਤਾ ਗਿਆ। ਜਾਂਚ ਤੋਂ ਬਾਅਦ ਉਸ ਨੂੰ ਦੁਬਾਰਾ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ। ਫਲਾਈਟ ‘ਚ 199 ਯਾਤਰੀ ਅਤੇ 15 ਕਰੂ ਮੈਂਬਰ ਮੌਜੂਦ ਸਨ।
ਏਅਰਲਾਈਨਜ਼ ਨੇ ਬਿਆਨ ‘ਚ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਫਲਾਈਟ AA292 ਨੂੰ ਰੋਮ ਦੇ ਲਿਓਨਾਰਡੋ ਦਾ ਵਿੰਚੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਾਰਿਆ ਗਿਆ। ਜਾਂਚ ਵਿਚ ਸਭ ਕੁਝ ਸਹੀ ਪਾਇਆ ਗਿਆ। ਫਲਾਈਟ ਰਾਤ ਭਰ ਏਅਰਪੋਰਟ ‘ਤੇ ਰੁਕੇਗੀ। ਇਸ ਨੂੰ ਸਵੇਰੇ ਜਲਦੀ ਤੋਂ ਜਲਦੀ ਨਵੀਂ ਦਿੱਲੀ ਭੇਜਿਆ ਜਾ ਰਿਹਾ ਹੈ।

ਦਿੱਲੀ ਆ ਰਹੇ ਅਮਰੀਕੀ ਏਅਰਲਾਈਨਜ਼ ਦੇ ਜਹਾਜ਼ ਨੂੰ ਮਿਲੀ ਬੰਬ ਦੀ ਧਮਕੀ
Published on: February 24, 2025 7:25 am