ਮੋਹਾਲੀ, 25 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਖਰੜ-ਕੁਰਾਲੀ ਰੋਡ ‘ਤੇ ਸਥਿਤ ਫਿਊਚਰ ਹਾਈਟਸ ਸੋਸਾਇਟੀ ਵਿੱਚ ਐਤਵਾਰ-ਸੋਮਵਾਰ ਦੀ ਰਾਤ ਇੱਕ ਕਾਰ ਦੇ ਸੋਸਾਇਟੀ ਦੀ ਬਾਊਂਡਰੀ ਨਾਲ ਟਕਰਾ ਜਾਣ ਤੋਂ ਬਾਅਦ ਜਬਰਦਸਤ ਹੰਗਾਮਾ ਹੋ ਗਿਆ। ਕਾਰ ਦੀ ਟੱਕਰ ਨਾਲ ਸੋਸਾਇਟੀ ਦੀ ਗ੍ਰਿਲ ਟੁੱਟ ਗਈ ਅਤੇ ਇੱਕ ਖਜੂਰ ਦਾ ਦਰੱਖਤ ਵੀ ਉਖੜ ਗਿਆ। ਜਿਸ ਤੋਂ ਬਾਅਦ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਗੋਲੀਆਂ ਚਲਣ ਲੱਗੀਆਂ।
ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਉੱਪਰ ਪੁਲਿਸ ਨੇ ਸੁਓ ਮੋਟੋ ਲੈਂਦਿਆਂ ਮਾਮਲਾ ਦਰਜ ਕਰ ਲਿਆ। ਫਿਲਹਾਲ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਮੌਕੇ ‘ਤੇ ਬੁਲਾ ਲਿਆ ਸੀ, ਜਿਸ ਤੋਂ ਬਾਅਦ ਦੋਵੇਂ ਗੁੱਟਾਂ ਦੇ ਨੌਜਵਾਨ ਉੱਥੇ ਇਕੱਠੇ ਹੋ ਗਏ। ਇਸ ਦੌਰਾਨ ਕਿਸੇ ਨੇ ਪੁਲਿਸ ਹੈਲਪਲਾਈਨ 112 ‘ਤੇ ਕਾਲ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ।
ਬਿਨਾਂ ਹਥਿਆਰ, ਸਿਰਫ਼ ਡੰਡਿਆਂ ਨਾਲ ਪਹੁੰਚੇ ਦੋ ਪੁਲਿਸਕਰਮੀ ਇਕੱਤਰ ਭੀੜ ਨੂੰ ਦੇਖ ਕੇ ਘਬਰਾ ਗਏ ਗਏ, ਤਾਂ ਉਨ੍ਹਾਂ ਨੇ ਤੁਰੰਤ ਆਪਣੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਬਾਅਦ ਵਿੱਚ ਮੌਕੇ ‘ਤੇ ਪਹੁੰਚੀ ਪੁਲਿਸ ਨੇ ਭੀੜ ਨੂੰ ਤਿਤਰ-ਬਿਤਰ ਕੀਤਾ।
ਪੁਲਿਸ ਨੂੰ ਘਟਨਾਸਥਲ ਤੋਂ ਚਾਰ ਚਲੇ ਹੋਏ ਕਾਰਤੂਸ ਅਤੇ ਇੱਕ ਜਿੰਦਾ ਕਾਰਤੂਸ ਮਿਲਿਆ ਹੈ। ਫਿਲਹਾਲ ਅਣਪਛਾਤੇ ਲੋਕਾਂ ਵਿਰੁੱਧ ਹਵਾਈ ਫਾਇਰਿੰਗ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਮੋਹਾਲੀ ‘ਚ ਸੋਸਾਇਟੀ ਦੀ ਬਾਊਂਡਰੀ ਨਾਲ ਕਾਰ ਟਕਰਾਉਣ ਤੋਂ ਬਾਅਦ ਨੌਜਵਾਨਾਂ ਦੇ ਦੋ ਧੜੇ ਭਿੜੇ, ਗੋਲੀਆਂ ਚੱਲੀਆਂ
Published on: February 25, 2025 10:13 am