ਤੇਲੰਗਾਨਾ ਸੁਰੰਗ ‘ਚ ਫਸੇ 8 ਮੁਲਾਜ਼ਮਾਂ ਨਾਲ ਅਜੇ ਤੱਕ ਨਹੀਂ ਹੋਇਆ ਸੰਪਰਕ, ਰੈਟ ਮਾਈਨਰਾਂ ਨੇ ਸੰਭਾਲਿਆ ਮੋਰਚਾ
ਹੈਦਰਾਬਾਦ, 25 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਹੈਦਰਾਬਾਦ ਤੋਂ 132 ਕਿਲੋਮੀਟਰ ਦੂਰ ਨਾਗਰਕੁਰਨੂਲ ‘ਚ ਬਣ ਰਹੀ ਦੁਨੀਆ ਦੀ ਸਭ ਤੋਂ ਲੰਬੀ 42 ਕਿਲੋਮੀਟਰ ਲੰਬੀ ਪਾਣੀ ਦੀ ਸੁਰੰਗ ‘ਚ 8 ਕਰਮਚਾਰੀ ਫਸੇ ਹੋਇਆਂ ਨੂੰ 62 ਘੰਟੇ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਾ ਹੈ। 584 ਲੋਕਾਂ ਦੀ ਟੀਮ ਬਚਾਅ ਕਾਰਜ ‘ਚ ਲੱਗੀ ਹੋਈ ਹੈ।
ਇਸ ਵਿੱਚ ਆਰਮੀ, ਨੇਵੀ, ਐਨਡੀਆਰਐਫ, ਐਸਡੀਆਰਐਫ, ਆਈਆਈਟੀ ਚੇਨਈ ਅਤੇ ਐਲ ਐਂਡ ਟੀ ਕੰਪਨੀ ਦੇ ਮਾਹਿਰ ਸ਼ਾਮਲ ਹਨ। ਪਰ ਅਜੇ ਤੱਕ ਫਸੇ ਮੁਲਾਜ਼ਮਾਂ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ।
ਇਸ ਤੋਂ ਬਾਅਦ ਹੁਣ ਇਹ ਕੰਮ 12 ਰੈਟ ਮਾਈਨਰਾਂ (ਮਜ਼ਦੂਰ ਜੋ ਚੂਹਿਆਂ ਵਾਂਗ ਖਾਣਾਂ ਦੀ ਖੁਦਾਈ ਕਰਦੇ ਹਨ) ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਨੇ ਹੀ 2023 ਵਿੱਚ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਸੀ।
6 ਰੈਟ ਮਾਈਨਰ ਦੀ ਟੀਮ ਸੋਮਵਾਰ ਦੁਪਹਿਰ ਨੂੰ ਪਹੁੰਚੀ ਹੈ। ਬਾਕੀ 6 ਵਿਅਕਤੀਆਂ ਦੀ ਟੀਮ ਭਲਕੇ (ਬੁੱਧਵਾਰ) ਪਹੁੰਚੇਗੀ। ਫਿਲਹਾਲ ਇਹ ਟੀਮ ਅੰਦਰ ਜਾ ਕੇ ਸਥਿਤੀ ਦਾ ਜਾਇਜ਼ਾ ਲਵੇਗੀ।