ਦੇਸ਼ ‘ਚ ਅੱਜ ਲੱਗੇ ਭੂਚਾਲ ਦੇ ਝਟਕੇ, ਲੋਕ ਘਰਾਂ ‘ਚੋਂ ਬਾਹਰ ਨਿਕਲੇ
ਨਵੀਂ ਦਿੱਲੀ, 28 ਫਰਵਰੀ, ਦੇਸ਼ ਕਲਿਕ ਬਿਊਰੋ :
ਬਿਹਾਰ ‘ਚ ਅੱਜ ਸ਼ੁੱਕਰਵਾਰ ਤੜਕੇ 2:37 ‘ਤੇ ਭੂਚਾਲ ਆਇਆ। ਪਟਨਾ, ਸੁਪੌਲ, ਕਿਸ਼ਨਗੰਜ, ਪੂਰਨੀਆ, ਅਰਰੀਆ ਅਤੇ ਕਟਿਹਾਰ ਵਿੱਚ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ।ਭੂਚਾਲ ਦੇ ਝਟਕੇ ਕਰੀਬ 5-10 ਸੈਕਿੰਡ ਤੱਕ ਮਹਿਸੂਸ ਕੀਤੇ ਗਏ। ਲੋਕ ਘਰਾਂ ਤੋਂ ਬਾਹਰ ਆ ਗਏ।
ਭੂਚਾਲ ਦਾ ਕੇਂਦਰ ਨੇਪਾਲ ਦਾ ਲਿਸਟੀਕੋਟ ਸੀ।ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.1 ਸੀ। ਭੂਚਾਲ ਨੇ ਨੇਪਾਲ ਦੇ ਨਾਲ-ਨਾਲ ਭਾਰਤ ਅਤੇ ਚੀਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਕੇਂਦਰ ਵਿੱਚ ਜ਼ਿਆਦਾ ਤੀਬਰਤਾ ਦੇ ਕਾਰਨ, ਹੋਰ ਮਾਮੂਲੀ ਝਟਕੇ ਆ ਸਕਦੇ ਹਨ।ਰਾਹਤ ਦੀ ਗੱਲ ਇਹ ਹੈ ਕਿ ਬਿਹਾਰ ਵਿੱਚ ਕਿਤੇ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।

ਦੇਸ਼ ‘ਚ ਅੱਜ ਲੱਗੇ ਭੂਚਾਲ ਦੇ ਝਟਕੇ, ਲੋਕ ਘਰਾਂ ‘ਚੋਂ ਬਾਹਰ ਨਿਕਲੇ
Published on: February 28, 2025 8:04 am