ਮੰਤਰੀ ਦੀ ਧੀ ਨਾਲ ਛੇੜਛਾੜ, ਸੁਰੱਖਿਆ ਕਰਮਚਾਰੀਆਂ ਦੀ ਕੀਤੀ ਕੁੱਟਮਾਰ

ਰਾਸ਼ਟਰੀ

ਨਵੀਂ ਦਿੱਲੀ, 2 ਮਾਰਚ, ਦੇਸ਼ ਕਲਿੱਕ ਬਿਓਰੋ :

ਮਹਾਰਾਸ਼ਟਰ ਵਿੱਚ ਕੇਂਦਰੀ ਮੰਤਰੀ ਦੀ ਲੜਕੀ ਨਾਲ ਕੁਝ ਲੜਕਿਆਂ ਵੱਲੋਂ ਛੇੜਛਾੜ ਅਤੇ ਦੁਰਵਿਵਹਾਰ ਕੀਤਾ ਗਿਆ। ਧੀ ਨਾਲ ਛੇੜਛਾੜ ਦੀ ਸ਼ਿਕਾਇਤ ਦਰਜ ਕਰਾਉਣ ਲਈ ਕੇਂਦਰੀ ਮੰਤਰੀ ਖੁਦ ਥਾਣੇ ਪਹੁੰਚੀ। ਕੇਂਦਰੀ ਮੰਤਰੀ ਰੱਖਿਆ ਖੜਸੇ ਨੇ ਪੁਲਿਸ ਥਾਣੇ ਵਿੱਚ ਆਪਣੀ ਬੇਟੀ ਅਤੇ ਦੋਸਤਾਂ ਨਾਲ ਛੇੜਛਾੜ ਤੇ ਦੁਰਵਿਵਹਾਰ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਮੇਰੀ ਬੇਟੀ ਅਤੇ ਉਸਦੀਆਂ ਸਹੇਲੀਆਂ ਦਾ ਕੁਝ ਲੜਕਿਆਂ ਨੇ ਪਿੱਛਾ ਕੀਤਾ, ਉਨ੍ਹਾਂ ਨੂੰ ਧੱਕੇ ਦਿੱਤੇ ਅਤੇ ਫੋਟੋ ਤੇ ਵੀਡੀਓ ਵੀ ਬਣਾਈ। ਇਹ ਹੀ ਨਹੀਂ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਦੀ ਕੁੱਟਮਾਰ ਵੀ ਕੀਤੀ ਹੈ।ਖੜਸੇ ਨੇ ਕਿਹਾ ਕਿ ਮੇਰੀ ਬੇਟੀ ਅਤੇ ਉਸਦੀਆਂ ਸਹੇਲੀਆਂ ਦਾ ਕੁਝ ਲੜਕਿਆਂ ਨੇ ਪਿੱਛਾ ਕੀਤਾ। ਜਦੋਂ ਮੇਰੇ ਸਟਾਫ ਨੇ ਇਤਰਾਜ ਜਤਾਇਆ ਤਾਂ ਲੜਕਿਆਂ ਨੇ ਗਲਤ ਵਿਵਹਾਰ ਕੀਤਾ ਅਤੇ ਦੇਖਦੇ ਹੀ ਦੇਖਦੇ 30-40 ਲੋਕਾਂ ਦੀ ਭੀੜ ਇਕੱਠੀ ਹੋ ਗਈ।

ਕੇਂਦਰ ਮੰਤਰੀ ਨੇ ਦੱਸਿਆ ਕਿ ਜਦੋਂ ਉਹ ਘਰ ਪਹੁੰਚੀ ਤਾਂ ਬੇਟੀ ਨੇ ਦੱਸਿਆ ਕਿ 24 ਫਰਵਰੀ ਨੂੰ ਇਕ ਸਮੂਹ ਦੇ ਲੜਕਿਆਂ ਨੇ ਜਨਤਕ ਪ੍ਰੋਗਰਾਮ ਦੌਰਾਨ ਦੁਰਵਿਵਹਾਰ ਕੀਤਾ ਸੀ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਜੇਕਰ ਇਕ ਕੇਂਦਰੀ ਮੰਤਰੀ ਦੀ ਧੀ ਨਾਲ ਅਜਿਹਾ ਹੋ ਸਕਦਾ ਹੈ ਤਾਂ ਆਮ ਨਾਗਰਿਕਾਂ ਦੀਆਂ ਧੀਆਂ ਦੀ ਕੀ ਸਥਿਤੀ ਹੋਵੇਗੀ, ਕਲਪਨਾ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਦੇਵੇਂਦਰ ਫੜਣਵੀਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਲੜਕੀ ਨਾਲ ਦੁਰਵਿਵਹਾਰ ਕਰਨ ਵਾਲੇ ਇਕ ਰਾਜਨੀਤਿਕ ਪਾਰਟੀ ਨਾਲ ਜੁੜੇ ਹੋਏ ਹਨ। ਸਥਾਨਕ ਪੁਲਿਸ ਨੇ ਕੁਝ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਵਿੱਚ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।