ਭਤੀਜੀ ਦੇ ਵਿਆਹ ‘ਚ ਖੂਬ ਨੱਚੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ

ਪੰਜਾਬ

ਜਲੰਧਰ, 4 ਮਾਰਚ, ਦੇਸ਼ ਕਲਿਕ ਬਿਊਰੋ :
ਪੰਜਾਬ ਦੀ ਕਾਂਗਰਸ ਸਰਕਾਰ ਦੌਰਾਨ ਮੁੱਖ ਮੰਤਰੀ ਰਹੇ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਚਾਹੇ ਉਹ ਸੀਐਮ ਵਜੋਂ ਆਪਣੇ ਕਾਰਜਕਾਲ ਦੌਰਾਨ ਪੀਯੂ ਵਿੱਚ ਭੰਗੜਾ ਪਾਉਣ ਦੀ ਚਰਚਾ ਹੋਵੇ, ਜਾਂ ਆਮ ਲੋਕਾਂ ਨਾਲ ਬੈਠ ਕੇ ਤਾਸ਼ ਖੇਡਣ ਦੀ। ਚੰਨੀ ਆਪਣੇ ਇਸ ਸੁਭਾਅ ਨੂੰ ਲੈ ਕੇ ਅਕਸਰ ਸੁਰਖੀਆਂ ‘ਚ ਰਹਿੰਦੇ ਹਨ।
ਹੁਣ ਚੰਨੀ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣੀ ਭਤੀਜੀ ਦੇ ਵਿਆਹ ਵਿੱਚ ਬੋਲੀਆਂ ‘ਤੇ ਨੱਚਦੇ ਨਜ਼ਰ ਆ ਰਹੇ ਹਨ।ਬੀਤੇ ਸ਼ਨੀਵਾਰ ਨੂੰ ਕਲਾਕਾਰ ਨੂਰਜੋਰਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਭਤੀਜੀ ਦੇ ਵਿਆਹ ਦੌਰਾਨ ਪ੍ਰੋਗਰਾਮ ਕਰਨ ਪਹੁੰਚੇ ਸਨ।
ਇਸ ਦੌਰਾਨ ਕਲਾਕਾਰ ਨੂਰਜੋਰਾ ਨੇ ਬੋਲੀ ਪਾਈ ਅਤੇ ਐਮਪੀ ਚੰਨੀ ਨੂੰ ਨੱਚਣ ਲਈ ਅੱਗੇ ਬੁਲਾਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਬੋਲੀ ਪਾਈ ਅਤੇ ਐਮਪੀ ਚੰਨੀ ਦਾ ਹੱਥ ਫੜ ਕੇ ਡਾਂਸ ਕੀਤਾ। ਐਮਪੀ ਚੰਨੀ ਦੀ ਪਤਨੀ ਵੀ ਉਨ੍ਹਾਂ ਨਾਲ ਡਾਂਸ ਕਰਦੀ ਨਜ਼ਰ ਆਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।