ਭਾਰਤ ਸਾਡੇ ਕੋਲੋਂ 100% ਤੋਂ ਵੱਧ ਟੈਰਿਫ ਵਸੂਲਦਾ ਹੈ, ਅਸੀਂ ਵੀ ਅਪ੍ਰੈਲ ਤੋਂ ਅਜਿਹਾ ਕਰਾਂਗੇ : ਡੋਨਾਲਡ ਟਰੰਪ

ਕੌਮਾਂਤਰੀ


ਵਾਸਿੰਗਟਨ, 5 ਮਾਰਚ, ਦੇਸ਼ ਕਲਿਕ ਬਿਊਰੋ :
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਬੁੱਧਵਾਰ ਸਵੇਰੇ (ਭਾਰਤੀ ਸਮੇਂ) ਅਮਰੀਕੀ ਸੰਸਦ (ਕਾਂਗਰਸ) ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ 1 ਘੰਟਾ 44 ਮਿੰਟ ਦਾ ਰਿਕਾਰਡ ਭਾਸ਼ਣ ਦਿੱਤਾ। ਆਪਣੇ ਪਿਛਲੇ ਕਾਰਜਕਾਲ ‘ਚ ਉਨ੍ਹਾਂ ਨੇ ਸਿਰਫ 1 ਘੰਟਾ ਭਾਸ਼ਣ ਦਿੱਤਾ ਸੀ।
ਉਨ੍ਹਾਂ ਨੇ ਅਮਰੀਕਾ ਇਜ਼ ਬੈਕ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਟਰੰਪ ਨੇ ਕਿਹਾ ਕਿ ਜੋ ਉਨ੍ਹਾਂ ਨੇ 43 ਦਿਨਾਂ ਵਿੱਚ ਕੀਤਾ ਹੈ, ਉਹ ਕਈ ਸਰਕਾਰਾਂ ਆਪਣੇ 4 ਜਾਂ 8 ਸਾਲਾਂ ਦੇ ਕਾਰਜਕਾਲ ਵਿੱਚ ਨਹੀਂ ਕਰ ਸਕੀਆਂ।
ਟਰੰਪ ਨੇ 2 ਅਪ੍ਰੈਲ ਤੋਂ ‘ਜੈਸੇ ਕੋ ਤੈਸਾ’ ਟੈਰਿਫ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਾਡੇ ਤੋਂ 100 ਫੀਸਦੀ ਤੋਂ ਵੱਧ ਟੈਰਿਫ ਵਸੂਲਦਾ ਹੈ, ਅਸੀਂ ਵੀ ਅਗਲੇ ਮਹੀਨੇ ਤੋਂ ਅਜਿਹਾ ਕਰਨ ਜਾ ਰਹੇ ਹਾਂ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।