ਜਗਰਾਓਂ, 5 ਮਾਰਚ, ਦੇਸ਼ ਕਲਿਕ ਬਿਊਰੋ :
ਜਗਰਾਓਂ ਸ਼ਹਿਰ ਦੇ ਝਾਂਸੀ ਦੀ ਰਾਣੀ ਚੌਕ ‘ਚ ਸਥਿਤ ਲੱਖੇਵਾਲੇ ਜਿਊਲਰਜ਼ ਦੀ ਦੁਕਾਨ ‘ਤੇ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਨਾਲ ਪੂਰੇ ਬਾਜ਼ਾਰ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ, ਇਸ ਘਟਨਾ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਬਦਮਾਸ਼ਾਂ ਨੇ ਦੁਕਾਨ ਦੇ ਸ਼ੀਸ਼ੇ ‘ਤੇ ਤਿੰਨ ਗੋਲੀਆਂ ਚਲਾਈਆਂ।
ਗੋਲੀਆਂ ਦੀ ਆਵਾਜ਼ ਕਾਰਨ ਬਾਜ਼ਾਰ ਵਿੱਚ ਹਫੜਾ-ਦਫੜੀ ਮੱਚ ਗਈ। ਹਮਲਾਵਰ ਤਹਿਸੀਲ ਰੋਡ ਵੱਲ ਭੱਜ ਗਏ। ਦੁਕਾਨ ਮਾਲਕ ਦੇ ਨਿੱਜੀ ਗੰਨਮੈਨ ਨੇ ਬਦਮਾਸ਼ਾਂ ਦਾ ਪਿੱਛਾ ਕੀਤਾ। ਸੂਚਨਾ ਮਿਲਦੇ ਹੀ ਡੀਐਸਪੀ ਜਸਜੋਤ ਸਿੰਘ ਮੌਕੇ ’ਤੇ ਪੁੱਜੇ। ਪੁਲਿਸ ਨੇ ਮੌਕੇ ਤੋਂ 9 ਐਮਐਮ ਦੇ ਤਿੰਨ ਖੋਲ ਬਰਾਮਦ ਕੀਤੇ ਹਨ। ਪੁਲੀਸ ਆਸਪਾਸ ਦੇ ਇਲਾਕੇ ਅਤੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।
