ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਜੋਸ਼ੋ ਖਰੋਸ਼ ਨਾਲ ਵੈਟਨਰੀ ਇੰਸਪੈਕਟਰ ਡੇਅ ਮਨਾਉਣ ਦਾ ਸੱਦਾ

ਪੰਜਾਬ

ਮੋਗਾ: 10 ਮਾਰਚ, ਦੇਸ਼ ਕਲਿੱਕ ਬਿਓਰੋ
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਸੂਬਾ ਇਕਾਈ ਦੀ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਦੀ ਪ੍ਰਧਾਨਗੀ ਅਧੀਨ ਸ਼ਹੀਦ ਕਾਮਰੇਡ ਨਛੱਤਰ ਸਿੰਘ ਯਾਦਗਾਰੀ ਹਾਲ ਮੋਗਾ ਵਿਖੇ ਹੋਈ।ਇਸ ਮੀਟਿੰਗ ਦੀ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਵਿਪਨ ਕੁਮਾਰ ਗੋਇਲ ਨੇ ਸੂਬਾ ਕਮੇਟੀ ਅੱਗੇ ਦਸ ਮਹੀਨੇ ਦੀ ਕਾਰਗੁਜਾਰੀ ਪੇਸ਼ ਕੀਤੀ।ਇਸ ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾਂ ਸੂਬਾ ਸਕੱਤਰ ਪਰਮਜੀਤ ਸੋਹੀ ਨੇ ਮੌਜੂਦਾ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਮੁਲਾਜਮ ਵਰਗ ਦੀ ਮੰਗਾਂ ਅਣਦੇਖਿਆ ਕਰਨ ਖਿਲਾਫ ਮੁਲਾਜਮ ਵਰਗ ਦੀ ਲਾਮਬੰਦੀ ਤੇ ਜੋਰ ਦਿੱਤਾ।ਇਸ ਮੌਕੇ ਸੂਬਾ ਵਿੱਤ ਸਕੱਤਰ ਰਾਜੀਵ ਕੁਮਾਰ ਮਲਹੋਤਰਾ ਨੇ ਜੱਥੇਬੰਦਕ ਦੇ ਵਿੱਤੀ ਹਾਲਤ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਹਾਜਰ ਅਹੁਦੇਦਾਰਾਂ ਨੇ ਸਮੁੱਚੇ ਵੈਟਨਰੀ ਇੰਸਪੈਕਟਰ ਸਾਥੀਆਂ ਨੂੰ ਮਿਤੀ 16 ਮਾਰਚ ਨੂੰ ਮੋਗਾ ਵਿਖੇ ਮਨਾਏ ਜਾ ਰਹੇ ਵੈਟਨਰੀ ਇੰਸਪੈਕਟਰ ਡੇਅ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਧਰਮਵੀਰ ਸਿੰਘ ਸਰਾਂ, ਸਤਨਾਮ ਸਿੰਘ ਅਮ੍ਰਿਤਸਰ, ਸੂਬਾ ਆਡਿਟ ਸਕੱਤਰ ਹਰਦੀਪ ਸਿੰਘ ਗਿਆਨਾ, ਸੂਬਾ ਪਰੈਸ ਸਕੱਤਰ ਗੁਰਜੀਤ ਸਿੰਘ ਹੁਸ਼ਿਆਰਪੁਰ, ਪਰਵੀਨ ਕੁਮਾਰ ਗੁਰਦਾਸਪੁਰ, ਜੁਆਇੰਟ ਸਕੱਤਰ ਦਮਨਦੀਪ ਸਿੰਘ ਗਿੱਲ ਰੋਪੜ, ਗੁਰਮੀਤ ਸਿੰਘ ਮਹਿਤਾ ਮੁਕਤਸਰ, ਜਗਜੀਤ ਸਿੰਘ ਦੁੱਲਟ ਸੰਗਰੂਰ,ਗੁਰਿੰਦਰਪਾਲ ਸਿੰਘ ਨਵਾਂ ਸ਼ਹਿਰ, ਵਿਜੇ ਕੰਬੋਜ ਫਾਜਿਲਕਾ,ਰਾਕੇਸ਼ ਸੈਣੀ ਪਠਾਣਕੋਟ,ਰਜਿੰਦਰ ਕੰਬੋਜ ਜਲੰਧਰ, ਪਵਿੱਤਰ ਸਿੰਘ ਸੰਧੂ ਅਮ੍ਰਿਤਸਰ,ਹਰਬੰਤ ਸਿੰਘ ਬੋਪਾਰਾਏ, ਜਰਮਨ ਜੀਤ ਸਿੰਘ ਬਰਾੜ, ਹਰਦੀਪ ਸਿੰਘ ਮੋਗਾ, ਮਨਪ੍ਰੀਤ ਸਿੰਘ ਨਵਾਂਸ਼ਹਿਰ ਅਤੇ ਜਿਲਾ ਪ੍ਰਧਾਨ ਗੁਰਸੇਵਕ ਸਿੰਘ ਮੋਗਾ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।