ਭੁਪੇਸ਼ ਬਘੇਲ ਖਿਲਾਫ ਈਡੀ ਦੀਆਂ ਰੇਡਾਂ ਰਾਜਨੀਤੀ ਤੋਂ ਪ੍ਰੇਰਿਤ: ਬਲਬੀਰ ਸਿੱਧੂ

ਪੰਜਾਬ

ਚੰਡੀਗੜ੍ਹ, 11 ਮਾਰਚ, ਦੇਸ਼ ਕਲਿੱਕ ਬਿਓਰੋ

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਕਾਂਗਰਸ ਨੇਤਾ ਬਲਬੀਰ ਸਿੰਘ ਸਿੱਧੂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਈਡੀ, ਸੀਬੀਆਈ ਅਤੇ ਆਈਟੀ ਵਿਭਾਗ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਨ ਲਈ ਸਖ਼ਤ ਆਲੋਚਨਾ ਕੀਤੀ। ਨਰਿੰਦਰ ਮੋਦੀ ਸਰਕਾਰ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ, “ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਭੁਪੇਸ਼ ਬਘੇਲ ਜੀ ਦੇ ਘਰ ‘ਤੇ ਈਡੀ ਦੇ ਛਾਪੇ ਭਾਜਪਾ ਦੇ ਤਾਨਾਸ਼ਾਹੀ ਰਵੱਈਏ ਨੂੰ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ, ਪਰ ਭੁਪੇਸ਼ ਬਘੇਲ ਜੀ ਇੱਕ ਮਜ਼ਬੂਤ ਕਾਂਗਰਸੀ ਨੇਤਾ ਰਹੇ ਹਨ ਜਿਨ੍ਹਾਂ ਨੇ ਪਹਿਲਾਂ ਵੀ ਅਜਿਹੀਆਂ ਲੜਾਈਆਂ ਲੜੀਆਂ ਹਨ। ਕਾਂਗਰਸ ਪਾਰਟੀ ਅਤੇ ਛੱਤੀਸਗੜ੍ਹ ਦੇ ਲੋਕ ਉਨ੍ਹਾਂ ਦੇ ਨਾਲ ਹਮੇਸ਼ਾ ਤੋਂ ਖੜ੍ਹੇ ਸੀ ਅਤੇ ਖੜ੍ਹੇ ਰਹਾਂਗੇ।”

ਕੇਂਦਰ ਸਰਕਾਰ ਦੇ “ਤਾਨਾਸ਼ਾਹੀ ਵਿਵਹਾਰ” ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ, “ਪੂਰਾ ਦੇਸ਼ ਜਾਣਦਾ ਹੈ ਕਿ ਭਾਜਪਾ ਕਦੇ ਵੀ ਪੰਜਾਬ ਵਿੱਚ ਪੈਰ ਨਹੀਂ ਜਮਾ ਸਕਦੀ, ਇਸੇ ਲਈ ਉਹ ਕਾਂਗਰਸ ਨੂੰ ਰੋਕਣ ਅਤੇ ਸਾਡੇ ਆਗੂਆਂ ਦੀ ਛਵੀ ਨੂੰ ਖਰਾਬ ਕਰਨ ਲਈ ਹਰ ਚਾਲ ਵਰਤ ਰਹੇ ਰਹੀ।”

ਈਡੀ ਦੇ ਛਾਪਿਆਂ ‘ਤੇ ਧਿਆਨ ਕੇਂਦਰਿਤ ਕਰਦੇ ਹੋਏ, ਉਨ੍ਹਾਂ ਅੱਗੇ ਕਿਹਾ, “ਭੁਪੇਸ਼ ਬਘੇਲ ਦੀ ਪੰਜਾਬ ਫੇਰੀ ਤੋਂ ਤੁਰੰਤ ਬਾਅਦ ਉਨ੍ਹਾਂ ‘ਤੇ ਕਈ ਛਾਪੇਮਾਰੀ ਭਾਜਪਾ ਦੀ ਪੰਜਾਬ ਦੇ ਆਗੂਆਂ ਦੀ ਸਦਭਾਵਨਾ ਨੂੰ ਖਰਾਬ ਕਰਨ ਦੀ ਨਿਰਾਸ਼ਾ ਨੂੰ ਬੇਨਕਾਬ ਕਰਦੀ ਹੈ।” ਉਨ੍ਹਾਂ ਅੱਗੇ ਕਿਹਾ, “ਭਾਜਪਾ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਕਾਂਗਰਸ ਨੂੰ ਦੇਸ਼ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੇ।”

ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ, ਉਨ੍ਹਾਂ ਟਿੱਪਣੀ ਕੀਤੀ, “ਡਿਗਦੇ ਰੁਪਏ, ਬੇਰੁਜ਼ਗਾਰੀ ਅਤੇ ਮਹਿੰਗਾਈ ਵਰਗੇ ਵੱਡੇ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ, ਭਾਜਪਾ ਵਿਰੋਧੀ ਆਗੂਆਂ ਨੂੰ ਅਪਮਾਨਿਤ ਕਰਨ ‘ਤੇ ਕੇਂਦ੍ਰਿਤ ਹੈ।”

ਸਿੱਧੂ ਨੇ ਅੱਗੇ ਕਿਹਾ, “ਭੁਪੇਸ਼ ਬਘੇਲ ਜੀ ਦੇ ਘਰ ‘ਤੇ ਈਡੀ ਦਾ ਛਾਪਾ ਸਿਰਫ਼ ਸੁਰਖੀਆਂ ਬਦਲਣ ਅਤੇ ਲੋਕਾਂ ਦਾ ਧਿਆਨ ਟੈਰਿਫ, ਡਿੱਗਦੀ ਆਰਥਿਕਤਾ ਅਤੇ ਵੋਟਰ ਸੂਚੀ ਦੀ ਧੋਖਾਧੜੀ ਵਰਗੇ ਮਹੱਤਵਪੂਰਨ ਮੁੱਦਿਆਂ ਤੋਂ ਹਟਾਉਣ ਲਈ ਪਹਿਲਾਂ ਤੋਂ ਇੱਕ ਯੋਜਨਾਬੱਧ ਰਣਨੀਤੀ ਸੀ।”

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।