BSF ਦਾ ਵਾਹਨ ਖਾਈ ‘ਚ ਡਿੱਗਾ, 3 ਜਵਾਨਾਂ ਦੀ ਮੌਤ 13 ਗੰਭੀਰ ਜ਼ਖਮੀ

Published on: March 12, 2025 7:28 am

ਰਾਸ਼ਟਰੀ


ਇੰਫਾਲ, 12 ਮਾਰਚ, ਦੇਸ਼ ਕਲਿਕ ਬਿਊਰੋ :
ਮਣੀਪੁਰ ਦੇ ਸੈਨਾਪਤੀ ਜ਼ਿਲ੍ਹੇ ਵਿੱਚ ਬੀਐਸਐਫ ਜਵਾਨਾਂ ਨੂੰ ਲਿਜਾ ਰਿਹਾ ਇੱਕ ਵਾਹਨ ਖਾਈ ਵਿੱਚ ਡਿੱਗ ਗਿਆ। ਇਸ ਹਾਦਸੇ ‘ਚ 3 ਜਵਾਨਾਂ ਦੀ ਮੌਤ ਹੋ ਗਈ, ਜਦਕਿ 13 ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਇੰਫਾਲ-ਦੀਮਾਪੁਰ ਰਾਸ਼ਟਰੀ ਰਾਜਮਾਰਗ ‘ਤੇ ਚਾਂਗੌਬੰਗ ਪਿੰਡ ਨੇੜੇ ਬੀਤੀ ਸ਼ਾਮ ਵਾਪਰਿਆ। ਸੂਤਰਾਂ ਮੁਤਾਬਕ ਜਵਾਨਾਂ ਨੂੰ ਲਿਜਾ ਰਹੀ ਗੱਡੀ ਓਵਰਲੋਡ ਸੀ।
ਸਾਰੇ ਜਵਾਨ ਇੱਕੋ ਬਟਾਲੀਅਨ ਨਾਲ ਸਬੰਧਤ ਹਨ ਅਤੇ ਨਾਗਾਲੈਂਡ ਦੇ ਝਦੀਮਾ ਵਿੱਚ ਤਾਇਨਾਤ ਸਨ। ਮਨੀਪੁਰ ਵਿੱਚ ਹਾਲਾਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਸੂਬੇ ਵਿੱਚ ਤਾਇਨਾਤ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਜਵਾਨ ਕੰਗਪੋਕਪੀ ਤੋਂ ਆਪਣੀ ਕਿਊਆਰਟੀ ਡਿਊਟੀ ਤੋਂ ਬਾਅਦ ਆਈਆਈਆਈਟੀ ਮਯਾਂਗਖਾਂਗ ਸਥਿਤ ਬੇਸ ਕੈਂਪ ਵਾਪਸ ਆ ਰਹੇ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।