ਸਰਕਾਰੀ ਆਈ. ਟੀ. ਆਈ. ਬੁਢਲਾਡਾ ਵਿਖੇ ਮਿਤੀ 18 ਮਾਰਚ ਨੂੰ ਲੱਗੇਗਾ ਰੋਜ਼ਗਾਰ ਮੇਲਾ 

Punjab

ਬੁਢਲਾਡਾ: 16 ਮਾਰਚ, ਦੇਸ਼ ਕਲਿੱਕ ਬਿਓਰੋ

 ਸਰਕਾਰੀ ਆਈ. ਟੀ. ਆਈ. ਬੁਢਲਾਡਾ ਅਤੇ ਰੋਜ਼ਗਾਰ ਉਤਪਤੀ ,ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਮਾਨਸਾ ਵੱਲੋਂ ਸਰਕਾਰੀ ਆਈ.ਟੀ.ਆਈ. ਬੁਢਲਾਡਾ  ਵਿਖੇ ਮਿਤੀ 18/03/2025 ਨੂੰ ਰੁਜ਼ਗਾਰ/ਅਪ੍ਰੈਟਿਸ਼ਿਪ ਮੇਲਾ ਲਗਾਇਆ ਜਾ ਰਿਹਾ ਹੈ। ਜਿਸ ਵਿਚ ਕਈ ਨਾਮੀ ਕੰਪਨੀਆਂ ਜਿਵੇਂ ਕਿ ਟ੍ਰਾਈਡੈਂਟ ਗਰੁੱਪ ਬਰਨਾਲਾ, ਜਗਤਜੀਤ ਇੰਡਸਟਰੀ ਚੀਮਾ ,ਪ੍ਰੀਤ ਗਰੁੱਪ ਨਾਭਾ,ਸਵਰਾਜ ਇੰਜਨ ਮੋਹਾਲੀ,ਹੈਵਲਜ ਇੰਡੀਆ ਬੱਦੀ ਸਮੇਤ 10 ਕੰਪਨੀਆਂ ਸਿਖਿਆਰਥੀਆਂ ਨੂੰ ਆਪਣੀਆ ਕੰਪਨੀਆਂ ਵਿੱਚ ਰੁਜ਼ਗਾਰ ਦੇਣ ਲਈ ਪਹੁੰਚ ਰਹੀਆਂ ਹਨ।

ਇਸ ਮੇਲੇ ਵਿੱਚ  ਆਈ. ਟੀ. ਆਈ. ਪਾਸ ਸਿਖਿਆਰਥੀ ਅਤੇ ਨਾੱਨ ਆਈ. ਟੀ. ਆਈ. ਪਾਸ ਲਾਭ ਉਠਾ ਸਕਦੇ ਹਨ ਚਾਹਵਾਨ ਸਿਖਿਆਰਥੀ ਆਪਣੇ ਅਸਲ ਯੋਗਤਾ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, ਅਧਾਰ ਕਾਰਡ ਦੀ ਫੋਟੋ ਕਾਪੀ , ਪਾਸਪੋਰਟ ਸਾਈਜ਼ ਫੋਟੋ ਅਤੇ ਯੋਗਤਾ ਦਾ ਵੇਰਵਾ ਲੈ ਕੇ ਕੈਂਪ ਵਾਲੇ ਦਿਨ ਸਰਕਾਰੀ ਸਰਕਾਰੀ ਆਈ. ਟੀ. ਆਈ. ਬੁਢਲਾਡਾ ਵਿਖੇ 9:00 ਵਜੇ ਪਹੁੰਚਣ ਵਧੇਰੇ ਜਾਣਕਾਰੀ ਲਈ ਮੋਬਾਈਲ ਨੰ,9876319347, 9417170003,  9876533224 ਤੇ ਸੰਪਰਕ ਕੀਤਾ ਜਾ ਸਕਦਾ ਹੈ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।