ਪਿੰਡ ਭਲਾਈਆਣਾ ਵਿਖੇ ਲਗਾਇਆ ਗਿਆ ਮੈਡੀਕਲ ਕੈਂਪ

ਪੰਜਾਬ

ਸ੍ਰੀ ਮੁਕਤਸਰ ਸਾਹਿਬ 16 ਮਾਰਚ, ਦੇਸ਼ ਕਲਿੱਕ ਬਿਓਰੋ

                        ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਕੌਣੀ ਦੀ ਰਹਿਨੁਮਾਈ ਹੇਠ ਪਿੰਡ ਭਲਾਈਆਣਾ ਵਿਖੇ ਭਾਈ  ਘਨੱਈਆ ਸੇਵਾ  ਸੋਸਾਇਟੀ ਕੌਣੀ, ਅਸ਼ੀਰਵਾਦ ਮਲਟੀ ਸਪੈਸਲਿਟੀ ਹਸਪਤਾਲ ਗਿੱਦੜਬਾਹਾ ਅਤੇ ਪਿੰਡ ਭਲਾਈਆਣਾ ਦੀ H.W.C  ਦੇ ਸਮੂਹ ਸਟਾਫ ਦੇ ਸਹਿਯੋਗ ਨਾਲ ਮੈਡੀਕਲ ਕੈਂਪ  ਲਗਾਇਆ ਗਿਆ ।

                                    ਇਸ ਕੈਂਪ ਵਿੱਚ ਡਾਕਟਰ ਰਜਵਾਨ ਅਲੀ, ਔਰਤਾਂ  ਦੇ ਰੋਗਾਂ ਦੇ ਮਾਹਿਰ ਡਾਕਟਰ ਮੋਨਾ ਰਾਣੀ, ਡਾਕਟਰ ਰੋਬਿਨ ਗਰਗ ਅਤੇ ਡਾਕਟਰ ਨਿਤਿਨ ਸੈਨ ਵੀ ਪਹੁੰਚੇ। ਇਸ ਕੈਂਪ ਵਿੱਚ 200 ਤੋਂ ਵੱਧ  ਮਰੀਜ਼ਾਂ  ਦਾ ਚੈੱਕ ਅੱਪ ਕੀਤਾ ਗਿਆ ਅਤੇ ਲੋੜ ਅਨੁਸਾਰ ਮਰੀਜ਼ਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ।

             ਇਸ ਮੌਕੇ  ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ  ਸੁਖਜਿੰਦਰ ਕੌਣੀ ਨੇ ਪਿੰਡ ਵਾਸੀਆਂ ਨੂੰ ਕਿਹਾ ਇਹ ਕੈਂਪ ਇਸ ਤਰ੍ਹਾਂ ਹੀ ਵੱਖ ਵੱਖ ਪਿੰਡਾਂ ਵਿੱਚ ਲੱਗਦੇ ਰਹਿਣਗੇ। ਉਹਨਾਂ ਨੇ ਸਾਰੇ ਪਿੰਡ ਵਾਸੀਆਂ ਅਤੇ ਡਾਕਟਰ ਸਹਿਬਾਨਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਪਿੰਡ ਭਲਾਈਆਣਾ ਦੇ ਸਮਾਜ ਸੇਵੀ  ਆਗੂ ਕੁਲਵਿੰਦਰ ਸਿੰਘ, ਗੁਰਮੀਤ ਸਿੰਘ ,ਗੋਰਾ ਖਾਲਸਾ ਮਾਸਟਰ ਗੁਰਭੈ ਸਿੰਘ ,  ਲਖਵਿੰਦਰ ਸਿੰਘ ਪੰਚ, ਮਨਵੀਰ ਸਿੰਘ ਪੰਚ ਅਤੇ ਠਾਕਰ ਸਿੰਘ ਪੰਚ ਵੀ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।