ਲੁਧਿਆਣਾ, 18 ਮਾਰਚ, ਦੇਸ਼ ਕਲਿਕ ਬਿਊਰੋ :
ਅੱਜ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਵਲ ਹਸਪਤਾਲ ਦੇ ਅਪਗ੍ਰੇਡੇਸ਼ਨ ਦੇ ਕੰਮ ਦਾ ਉਦਘਾਟਨ ਕਰਨਗੇ। ਅੱਜ ਪੁਲੀਸ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮਾਨ ਅਤੇ ਕੇਜਰੀਵਾਲ ਹਸਪਤਾਲ ਦੇ ਵਾਰਡਾਂ ਦਾ ਵੀ ਦੌਰਾ ਕਰਨਗੇ। ਉਹ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨਾਲ ਵੀ ਵੀ ਗੱਲਬਾਤ ਕਰਨਗੇ।
ਉਹ ਅੱਜ ਇਨਡੋਰ ਸਟੇਡੀਅਮ ਵਿੱਚ ਰੈਲੀ ਵੀ ਕਰਨਗੇ। ਫਿਲਹਾਲ ਪਾਰਟੀ ਨੇ ਰੈਲੀ ਦੀ ਸਮਾਂ ਸਾਰਣੀ ਜਾਰੀ ਨਹੀਂ ਕੀਤੀ ਹੈ। ਕੇਜਰੀਵਾਲ ਅਤੇ ਭਗਵੰਤ ਮਾਨ ਬੀਤੇ ਦਿਨ ਵੀ ਲੁਧਿਆਣਾ ਵਿੱਚ ਸਨ। ਉਨ੍ਹਾਂ ਨੇ ਜਵਾਹਰ ਨਗਰ ਕੈਂਪ ਅਤੇ ਹੈਬੋਵਾਲ ਵਿੱਚ ਲੋਕਾਂ ਨਾਲ ਮੁਲਾਕਾਤ ਕੀਤੀ ਸੀ।

AAP ਸੁਪਰੀਮੋ ਕੇਜਰੀਵਾਲ ਤੇ CM ਭਗਵੰਤ ਮਾਨ ਅੱਜ ਵੀ ਲੁਧਿਆਣਾ ‘ਚ, ਸਿਵਲ ਹਸਪਤਾਲ ਦੇ ਅਪਗ੍ਰੇਡੇਸ਼ਨ ਦਾ ਕਰਨਗੇ ਉਦਘਾਟਨ
Published on: March 18, 2025 9:04 am