ਫਲੋਰਿਡਾ, 19 ਮਾਰਚ, ਦੇਸ਼ ਕਲਿਕ ਬਿਊਰੋ :
ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ Sunita Williams ਅਤੇ ਬੁਚ ਵਿਲਮੋਰ 9 ਮਹੀਨੇ 14 ਦਿਨਾਂ ਬਾਅਦ ਧਰਤੀ ‘ਤੇ ਪਰਤ ਆਏ ਹਨ। ਉਨ੍ਹਾਂ ਦੇ ਨਾਲ ਕਰੂ-9 ਦੇ ਦੋ ਹੋਰ ਪੁਲਾੜ ਯਾਤਰੀ ਨਿਕ ਹੇਗ ਅਤੇ ਅਲੈਗਜ਼ੈਂਡਰ ਗੋਰਬੁਨੋਵ ਹਨ। ਉਨ੍ਹਾਂ ਦਾ ਡਰੈਗਨ ਪੁਲਾੜ ਯਾਨ ਭਾਰਤੀ ਸਮੇਂ ਅਨੁਸਾਰ 19 ਮਾਰਚ ਨੂੰ ਸਵੇਰੇ 3:27 ਵਜੇ ਫਲੋਰੀਡਾ ਦੇ ਤੱਟ ‘ਤੇ ਉਤਰਿਆ।
ਇਹ ਚਾਰੇ ਪੁਲਾੜ ਯਾਤਰੀ ਮੰਗਲਵਾਰ (18 ਮਾਰਚ) ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਰਵਾਨਾ ਹੋਏ ਸਨ। ਜਦੋਂ ਪੁਲਾੜ ਯਾਨ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਇਆ ਤਾਂ ਇਸਦਾ ਤਾਪਮਾਨ 1650 ਡਿਗਰੀ ਸੈਲਸੀਅਸ ਤੋਂ ਵੱਧ ਗਿਆ। ਇਸ ਦੌਰਾਨ ਕਰੀਬ 7 ਮਿੰਟ ਤੱਕ ਸੰਚਾਰ ਬਲੈਕਆਊਟ ਰਿਹਾ।




