ਮੋਹਾਲੀ : ਹਿਮਾਚਲ ਰੋਡਵੇਜ ਦੀ ਬੱਸ ‘ਤੇ ਹਮਲਾ

ਹਿਮਾਚਲ ਪੰਜਾਬ


ਮੋਹਾਲੀ, 19 ਮਾਰਚ, ਦੇਸ਼ ਕਲਿਕ ਬਿਊਰੋ :
ਜਰਨੈਲ ਸਿੰਘ ਭਿੰਡਰਾਂਵਾਲੇ ਦੇ ਮੁੱਦੇ ‘ਤੇ ਪੰਜਾਬ ਅਤੇ ਹਿਮਾਚਲ ਆਹਮੋ-ਸਾਹਮਣੇ ਹੋ ਗਏ ਹਨ। ਇਸੇ ਦੌਰਾਨ ਪੰਜਾਬ ਵਿੱਚ ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚਆਰਟੀਸੀ) ਦੀ ਬੱਸ ਉੱਤੇ ਹਮਲਾ ਹੋਇਆ ਹੈ।
ਡਰਾਈਵਰ ਅਨੁਸਾਰ ਕੱਲ੍ਹ ਸ਼ਾਮ 7 ਵਜੇ ਦੇ ਕਰੀਬ ਇੱਕ ਆਲਟੋ ਕਾਰ ਵਿੱਚ ਦੋ ਵਿਅਕਤੀ ਆਏ ਅਤੇ ਬੱਸ ਨੂੰ ਰੋਕ ਲਿਆ। ਬੱਸ ਰੁਕਦੇ ਹੀ ਉਨ੍ਹਾਂ ਨੇ ਬੱਸ ‘ਤੇ ਡੰਡਿਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਬੱਸ ਵਿੱਚ ਬੈਠੀਆਂ ਸਵਾਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਇਹ ਹਮਲਾ ਮੋਹਾਲੀ ਦੇ ਖਰੜ ਫਲਾਈਓਵਰ ‘ਤੇ ਹੋਇਆ। ਡਰਾਈਵਰ ਅਨੁਸਾਰ ਜਦੋਂ ਤੱਕ ਉਸ ਨੇ ਪੁਲਿਸ ਨੂੰ ਹਮਲੇ ਦੀ ਸੂਚਨਾ ਦਿੱਤੀ ਤਦ ਤੱਕ ਹਮਲਾਵਰ ਉਥੋਂ ਫ਼ਰਾਰ ਹੋ ਚੁੱਕੇ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।