ਮੁਕਾਬਲੇ ਤੋਂ ਬਾਅਦ ਪੁਲਿਸ ਨੇ ਪੰਜ ਬਦਮਾਸ਼ ਕੀਤੇ ਕਾਬੂ

ਪੰਜਾਬ


ਭਾਰੀ ਮਾਤਰਾ ‘ਚ ਨਸ਼ਾ, ਅਸਲਾ, 23.10 ਲੱਖ ਰੁਪਏ ਡਰੱਗ ਮਨੀ ਬਰਾਮਦ
ਤਰਨਤਾਰਨ, 20 ਮਾਰਚ, ਦੇਸ਼ ਕਲਿਕ ਬਿਊਰੋ :
ਤਰਨਤਾਰਨ ਵਿਖੇ ਪੁਲਿਸ ਨੇ ਨਸ਼ਾ ਤਸਕਰੀ ਅਤੇ ਹਵਾਲਾ ਸਿੰਡਿਕੇਟ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਬਦਮਾਸ਼ਾਂ ਨੇ ਪੁਲਿਸ ’ਤੇ ਗੋਲੀ ਚਲਾਈ, ਜਿਸ ਦਾ ਜਵਾਬ ਦਿੰਦਿਆਂ ਪੁਲਿਸ ਨੇ ਵੀ ਕਾਰਵਾਈ ਕੀਤੀ। ਆਤਮਰੱਖਿਆ ’ਚ ਹੋਈ ਗੋਲੀਬਾਰੀ ਦੌਰਾਨ ਦੋ ਮੁਲਜ਼ਮਾਂ ਦੇ ਪੈਰਾਂ ’ਚ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਭੇਜਿਆ ਗਿਆ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਹੋਇਆ ਮੁਲਜ਼ਮ ਇਕਬਾਲ ਸਿੰਘ ਦੁਬਈ ’ਚ ਸਥਿਤ ਡਰੱਗ ਕਾਰਟੈਲ ਨਾਲ ਜੁੜਿਆ ਹੋਇਆ ਸੀ ਅਤੇ ਪਿਛਲੇ 3 ਮਹੀਨਿਆਂ ’ਚ 50 ਕਰੋੜ ਰੁਪਏ ਦਾ ਹਵਾਲਾ ਲੈਣ-ਦੇਣ ਕਰ ਚੁੱਕਾ ਸੀ। ਇਹ ਰਕਮ ਸਰਹੱਦ ਪਾਰ ਤੋਂ ਆਉਣ ਵਾਲੇ ਨਸ਼ੇ ਦੀ ਤਸਕਰੀ ਲਈ ਵਰਤੀ ਜਾਂਦੀ ਸੀ।
ਪੁਲਸ ਨੇ ਮੁਲਜ਼ਮਾਂ ਕੋਲੋਂ 7 ਕਿਲੋਗ੍ਰਾਮ ਅਫੀਮ, 30 ਬੋਰ ਦਾ ਪਿਸਤੌਲ ਅਤੇ 6 ਮੈਗਜ਼ੀਨ, 23.10 ਲੱਖ ਰੁਪਏ ਦੀ ਡਰੱਗ ਮਨੀ, ਨੋਟ ਗਿਣਣ ਵਾਲੀ ਮਸ਼ੀਨ ਅਤੇ ਹੋਰ ਸ਼ੱਕੀ ਸਮਾਨ ਬਰਾਮਦ ਕੀਤਾ ਹੈ।ਮੁਲਾਜ਼ਮਾਂ ਖ਼ਿਲਾਫ਼ NDPS ਐਕਟ, ਆਰਮਜ਼ ਐਕਟ ਅਤੇ BNS ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।