219 ਆਂਗਣਵਾੜੀ ਵਰਕਰਾਂ ਦੀ “ਪੋਸ਼ਣ ਵੀ ਪੜ੍ਹਾਈ ਵੀ” ਤਹਿਤ ਟ੍ਰੇਨਿੰਗ ਕਰਵਾਈ ਗਈ

Published on: March 22, 2025 4:44 pm

ਪੰਜਾਬ

ਫਰੀਦਕੋਟ 22 ਮਾਰਚ, ਦੇਸ਼ ਕਲਿੱਕ ਬਿਓਰੋ

ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀਮਤੀ ਰਤਨਦੀਪ ਸੰਧੂ, ਜਿਲ੍ਹਾ ਪ੍ਰੋਗਰਾਮ ਅਫਸਰ, ਫਰੀਦਕੋਟ ਦੀ ਯੋਗ ਅਗਵਾਈ ਹੇਠ ਜਿਲ੍ਹਾ ਫਰੀਦਕੋਟ ਦੇ ਬਲਾਕ ਫਰੀਦਕੋਟ ਦੇ 219 ਆਂਗਣਵਾੜੀ ਵਰਕਰਾਂ ਦੀ “ਪੋਸ਼ਣ ਵੀ ਪੜ੍ਹਾਈ ਵੀ” ਟ੍ਰਨਿੰਗ ਅੱਜ ਮੁਕੰਮਲ ਕਰਵਾਈ ਗਈ ।

  ਇਸ ਸਬੰਧੀ ਜਿਲ੍ਹਾ ਪ੍ਰੋਗਰਾਮ ਅਫਸਰ, ਰਤਨਦੀਪ ਸੰਧੂ ਨੇ  ਜਾਣਕਾਰੀ ਦਿੰਦੇ ਹੋਏ ਦੱਸਿਆ  ਕਿ ਇਸ ਟ੍ਰੇਨਿੰਗ ਦਾ ਮੁੱਖ  ਉਦੇਸ਼ ਆਂਗਣਵਾੜੀ ਸੈਟਰਾਂ ਵਿੱਚ  0-6 ਸਾਲ ਦੇ    ਬੱਚਿਆਂ ਨੂੰ ਅਰਲੀ ਚਾਈਲਡ ਹੁਡ ਕੇਅਰ ਐਂਡ ਐਜੂਕੇਸ਼ਨ  ਸਿਖਿਆ ਦੇਣ ਲਈ ਆਂਗਣਵਾੜੀ ਵਰਕਰਾਂ ਨੂੰ  ਪਰਿਪੱਕ ਕਰਨਾ ਹੈ ਤਾਂ ਜੋ ਆਂਗਣਵਾੜੀ ਸੈਟਰਾਂ ਵਿੱਚ ਬੱਚਿਆਂ ਨੂੰ ਪੋਸ਼ਣ ਦੇ ਨਾਲ ਸਿੱਖਿਆ ਦੇ ਕੇ ਬੱਚਿਆਂ ਦਾ ਸਰਵਪੱਖੀ ਵਿਕਾਸ ਦਾ ਉਦੇਸ਼ ਪ੍ਰਾਪਤ ਕੀਤਾ ਜਾ ਸਕੇ ਅਤੇ  ਸਕਸ਼ਮ ਆਂਗਣਵਾੜੀ ਸੈਟਰਾਂ ਨੂੰ ਲਰਨਿੰਗ ਸੈਟਰਾਂ  ਵਜੋਂ  ਵਿਕਸਿਤ ਕੀਤਾ ਜਾ ਸਕੇ ।  ਇਸ ਨੂੰ ਮੁੱਖ ਰੱਖਦੇ ਹੋਏ  ਸਕਸ਼ਮ ਆਂਗਣਵਾੜੀ ਸੈਂਟਰ ਅਤੇ ਪੋਸ਼ਣ 2.0 ਤਹਿਤ ਆਂਗਣਵਾੜੀ ਵਰਕਰਾਂ  ਦੇ ਹੁਨਰ ਨਿਖਾਰ ਜਿਵੇਂ ਕਿ ਬੱਚਿਆਂ ਦੀ ਚੰਗੀ ਸਿਹਤ , ਚੰਗੇ ਪੋਸ਼ਣ , ਬੱਚਿਆਂ ਦੀ ਸੁਰੱਖਿਆ , ਗੁਣਵਤਾ , ਸਰਵਪੱਖੀ ਵਿਕਾਸ ਅਤੇ ਦਿਵਿਆਂਗ ਬੱਚਿਆਂ ਦੇ ਵਿਕਾਸ ਨੂੰ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਸਬੰਧੀ ਟ੍ਰੇਨਿੰਗ  ਦਿੱਤੀ ਗਈ ਹੈ। 

ਉਨ੍ਹਾਂ ਦੱਸਿਆ ਕਿ ਜਿਲ੍ਹਾ ਫਰੀਦਕੋਟ ਵਿਖੇ  ਇਹ ਟ੍ਰੇਨਿਗ 2 ਬੈਚ ਅਧੀਨ ਮੁੰਕਮਲ ਕਰਵਾਈ ਗਈ। ਪਹਿਲੇ ਬੈਚ ਵਿੱਚ 114 ਆਂਗਣਵਾੜੀ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਅਤੇ ਦੂਜੇ ਬੈਚ ਅਧੀਨ 105 ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ ਮੁਕੰਮਲ ਕਰਵਾਈ ਗਈ ਹੈ। 

 ਇਸ ਟ੍ਰੇਨਿੰਗ ਵਿੱਚ ਸ੍ਰੀ ਕੁਲਦੀਪ ਸਿੰਘ ,ਜਿਲ੍ਹਾ ਕੋਆਰਡੀਨੇਟਰ, ਪੋਸ਼ਣ ਅਭਿਆਣ, ਸ੍ਰੀ ਸੁਖਦੀਪ ਸਿੰਘ, ਬਲਾਕ ਕੋਆਰਡੀਨੇਟਰ, ਪੋਸ਼ਣ ਅਭਿਆਣ, ਸ੍ਰੀਮਤੀ ਕਮਲਜੀਤ ਕੌਰ, ਸੁਪਰਵਾਈਜਰ, ਫਰੀਦਕੋਟ ,ਸ੍ਰੀਮਤੀ ਜੈਲਤਾ, ਸੁਪਰਵਾਈਜਰ , ਫਰੀਦਕੋਟ , ਮਿਸ ਅਰਮਾਨਪ੍ਰੀਤ ਕੌਰ, ਸੁਪਰਵਾਈਜਰ,ਕੋਟਕਪੂਰਾ-1, ਮਿਸ  ਕਿਰਨਮੀਤ ਕੌਰ ਸੁਪਰਵਾਈਜਰ ਕੋਟਕਪੂਰਾ-1, ,ਸ੍ਰੀਮਤੀ ਕਰਮਜੀਤ ਕੌਰ, ਸੁਪਰਵਾਈਜਰ ਕੋਟਕਪੂਰਾ 1, ਵੱਲੋ ਭਾਗ ਲਿਆ ਗਿਆ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।