24 ਮਾਰਚ ਨੂੰ ਜਿਲ੍ਹਾ ਪੱਧਰੀ ਪਲੇਸਮੈਂਟ ਕੈਂਪ ਦਾ ਆਯੋਜਨ

ਰੁਜ਼ਗਾਰ


ਫਾਜ਼ਿਲਕਾ 22 ਮਾਰਚ, ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀਮਤੀ ਵੈਸ਼ਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਮਾਰਚ 2025 ਦਿਨ ਸੋਮਵਾਰ ਨੂੰ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਮਿਡਲੈਂਡ ਮਾਈਕਰੋ ਫਾਈਨਾਂਸ ਲਿਮਟਿਡ, ਐਲ.ਆਈ.ਸੀ. ਅਤੇ ਪੁਖਰਾਜ ਹੈਲਥ ਕੇਅਰ ਕੰਪਨੀਆਂ ਸਮੂਲੀਅਤ ਕਰ ਰਹੀਆਂ ਹਨ। ਮਿਡਲੈਂਡ ਮਾਈਕਰੋ ਫਾਈਨਾਂਸ ਲਿਮਟਿਡ ਵਿਖੇ ਰਿਕਵਰੀ ਅਫਸਰ ਤੇ ਫੀਲਡ ਅਫਸਰ (ਲੜਕੇ ਤੇ ਲੜਕੀਆਂ) ਦੀ ਅਸਾਮੀ *ਤੇ ਨਿਯੁਕਤੀ ਕੀਤੀ ਜਾਵੇਗੀ, ਜਿਸ ਲਈ ਯੋਗਤਾ 12ਵੀ ਪਾਸ ਅਤੇ ਉਮਰ 18 ਤੋਂ 30 ਸਾਲ ਹੋਣੀ ਚਾਹੀਦੀ ਹੈ।
ਇਸੇ ਤਰ੍ਹਾਂ ਐਲ.ਆਈ.ਸੀ. ਵਿਚ ਬੀਮਾ ਸਲਾਹਕਾਰ ਦੀ ਅਸਾਮੀ *ਤੇ 12 ਵੀ ਜਾਂ ਇਸ ਤੋਂ ਵੱਧ ਵਿਦਿਅਕ ਯੋਗਤਾ ਅਤੇ 25 ਤੋਂ 40 ਸਾਲ ਦੀ ਉਮਰ ਵਾਲੀਆਂ ਲੜਕੀਆਂ ਕੈਂਪ ਵਿਚ ਪਹੁੰਚ ਕੇ ਨੌਕਰੀ ਲਈ ਅਪਲਾਈ ਕਰ ਸਕਦੀਆਂ ਹਨ। ਪੁਖਰਾਜ ਹੈਲਥ ਕੇਅਰ ਵਿਚ ਅਸਿਸਟੈਂਟ ਮੈਨੇਜਰ (ਕੇਵਲ ਲੜਕੀਆਂ) ਦੀ ਅਸਾਮੀ ਲਈ ਯੋਗਤਾ 12ਵੀ ਜਾਂ ਇਸ ਤੋਂ ਵੱਧ ਅਤੇ ਉਮਰ 18 ਤੋਂ 28 ਸਾਲ ਦੀ ਹੋਣੀ ਲਾਜਮੀ ਹੈ।
ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਦੱਸਿਆ ਕਿ ਪਲੇਸਮੈਂਟ ਕੈਂਪ ਭਲਕੇ ਸਵੇਰੇ 10:00 ਤੋਂ ਡੀਸੀ ਦਫ਼ਤਰ, ਏ ਬਲਾਕ, ਚੋਥੀ ਮੰਜਿਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਫਾਜ਼ਿਲਕਾ ਦਫਤਰ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ  89060 22220, 98145 43684 ਅਤੇ 79861 15001 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।