ਪਿੰਡਾਂ ਵਿੱਚ ਮਗਨਰੇਗਾ ਸਕੀਮ ਤਹਿਤ ਡਿਮਾਂਡ ਭਰਨ ਲਈ ਸ਼ਡਿਊਲ ਜਾਰੀ

ਪੰਜਾਬ


ਫਾਜਿਲਕਾ 22 ਮਾਰਚ, ਦੇਸ਼ ਕਲਿੱਕ ਬਿਓਰੋ
 ਵਧੀਕ ਡਿਪਟੀ ਕਮਿਸ਼ਨਰ (ਵਿਕਾਸ)  ਸ੍ਰੀ ਸੁਭਾਸ਼ ਚੰਦਰ ਨੇ ਵੱਖ-ਵੱਖ ਪਿੰਡਾਂ ਵਿੱਚ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਸਕੀਮ ਤਹਿਤ ਮਗਨਰੇਗਾ ਕਾਮਿਆਂ ਦੀ ਕੰਮ ਸਬੰਧੀ ਮੰਗ ਭਰਨ ਲਈ ਸ਼ਡਿਊਲ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਨਿਰਧਾਰਤ ਸ਼ਡਿਊਲ ਅਨੁਸਾਰ ਵਿਭਾਗ ਦਾ ਕਰਮਚਾਰੀ ਸਬੰਧਤ ਪਿੰਡ ਵਿੱਚ ਕਿਸੇ ਸਾਂਝੀ ਥਾਂ ਤੇ ਬੈਠ ਕੇ ਪਿੰਡ ਦੇ ਲੋਕਾਂ ਦੀ ਮਗਨਰੇਗਾ ਸਕੀਮ ਤਹਿਤ ਕੰਮ ਦੀ ਮੰਗ ਨੋਟ ਕਰੇਗਾ ਅਤੇ ਇਸੇ ਅਨੁਸਾਰ ਹੀ ਅੱਗੇ ਕੰਮ ਮੁਹਈਆ ਕਰਵਾਇਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਇਸ ਪ੍ਰਕਿਰਿਆ ਨੂੰ ਅੱਜ ਤੋਂ ਹਸਤਾਕਲਾਂ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ, ਜਦਕਿ 23 ਮਾਰਚ ਨੂੰ ਮੰਡੀ ਹਜੂਰ ਅਤੇ ਠਗਨੀ ਪਿੰਡਾਂ ਵਿੱਚ ਕਰਮਵਾਰ ਸਵੇਰੇ 10 ਵਜੇ ਅਤੇ ਸਾਢੇ 11 ਵਜੇ ਵਿਭਾਗ ਦੇ ਕਰਮਚਾਰੀ ਮਗਨਰੇਗਾ ਸਕੀਮ ਤਹਿਤ ਮੰਗ ਭਰਨ ਲਈ ਪਿੰਡ ਵਿੱਚ ਪਹੁੰਚਣਗੇ। ਇਸੇ ਤਰ੍ਹਾਂ ਪਿੰਡ ਜੱਟ ਵਾਲੀ ਵਿੱਚ ਵੀ 24 ਮਾਰਚ ਨੂੰ ਸਵੇਰੇ 10:30 ਵਜੇ ਵਿਭਾਗ ਦੀ ਟੀਮ ਪਹੁੰਚੇਗੀ।। ਇਸੇ ਤਰਾਂ ਪਿੰਡ ਤੇਜਾ ਰੁਹੇਲਾ ਵਿੱਚ 24 ਮਾਰਚ ਨੂੰ ਸਵੇਰੇ 10 ਵਜੇ ਅਤੇ ਪਿੰਡ ਨਵਾਂ ਹਸਪਤਾਲ ਵਿੱਚ 24 ਮਾਰਚ ਨੂੰ ਬਾਅਦ ਦੁਪਹਿਰ 2:30 ਵਜੇ ਵਿਭਾਗ ਦੀ ਟੀਮ ਪਿੰਡ ਵਿੱਚ ਪਹੁੰਚੇਗੀ। ਇਸੇ ਤਰ੍ਹਾਂ ਪਿੰਡ ਝੁੱਗੇ ਗੁਲਾਬ ਸਿੰਘ ਅਤੇ ਬਖੂ ਸ਼ਾਹ ਵਿੱਚ 25 ਮਾਰਚ ਨੂੰ ਕਰਮਵਾਰ ਸਵੇਰੇ 10 ਵਜੇ ਅਤੇ 2:30 ਵਜੇ ਵਿਭਾਗ ਦੀ ਟੀਮ ਮਗਨਰੇਗਾ ਸਬੰਧੀ ਡਿਮਾਂਡ ਨੋਟ ਕਰਨ ਲਈ ਪਿੰਡ ਵਿੱਚ ਪਹੁੰਚੇਗੀ। ਉਹਨਾਂ ਨੇ ਨਰੇਗਾ ਕਾਮਿਆਂ ਨੂੰ ਅਪੀਲ ਕੀਤੀ ਕਿ ਉਕਤ ਸ਼ਡਿਊਲ ਅਨੁਸਾਰ ਉਹ ਟੀਮ ਕੋਲ ਪਹੁੰਚ ਕੇ ਆਪਣੇ ਕੰਮ ਦੀ ਮੰਗ ਦਰਜ ਕਰਵਾ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਸਰਕਾਰ ਕਾਨੂੰਨ ਅਨੁਸਾਰ ਚਾਹਵਾਨ ਲੋਕਾਂ ਨੂੰ 100 ਦਿਨ ਰੁਜ਼ਗਾਰ ਦੇਣ ਲਈ ਪ੍ਰਤੀਬੱਧ ਹੈ ਅਤੇ ਸਭ ਨੂੰ ਮੰਗ ਅਨੁਸਾਰ ਰੁਜ਼ਗਾਰ ਮੁਹਈਆ ਕਰਵਾਇਆ ਜਾਵੇਗਾ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।