ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਂਟ

Punjab

ਮਾਛੀਵਾੜਾ ਸਾਹਿਬ-23 ਮਾਰਚ, ਦੇਸ਼ ਕਲਿੱਕ ਬਿਓਰੋ

ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ ) ਨਾਲ ਸਬੰਧਤ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਰਜਿ: 06/12 ਵੱਲੋਂ ਵੱਖ -ਵੱਖ ਪਿੰਡਾਂ ਵਿੱਚ ਸਾਥੀ ਜਗਵੀਰ ਸਿੰਘ ਨਾਗਰਾ, ਕਰਮਜੀਤ ਭੌਰਲਾ, ਬੀਬੀ ਕਿਰਨਦੀਪ ਕੌਰ ਹਰਬੰਸਪੁਰਾ,ਹਰੀ ਰਾਮ ਭੱਟੀ ਦੀ ਅਗਵਾਈ ਹੇਠ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਉਹਨਾਂ ਦੀ ਸ਼ਹਾਦਤ ਦੇ ਦਿਨ ਯਾਦ ਕੀਤਾ ਗਿਆ ਅਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ । ਇਸ ਮੌਕੇ ਸੀ.ਆਈ. ਟੀ. ਯੂ ਪੰਜਾਬ ਦੇ ਸੂਬਾ ਸਕੱਤਰ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਕਿਹਾ ਕਿ ਜਿਸ ਮਕਸਦ ਲਈ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਚੜ੍ਹਦੀ ਜਵਾਨੀ ਵਿੱਚ ਫਾਂਸੀਆਂ ਦੇ ਰੱਸੇ ਨੂੰ ਚੁੰਮਿਆ ਅਤੇ ਗਲੇ ਵਿੱਚ ਪਾਉਂਦਿਆਂ ਸਾਮਰਾਜੀਆਂ ਨੂੰ ਲਲਕਾਰਿਆ,ਇਨਕਲਾਬ ਜ਼ਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਲਗਾਏ ਸਨ।ਪਰ ਅਫਸੋਸ ਕਿ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅੱਜ ਸਾਰੀਆਂ ਰਾਜਨੀਤਕ ਧਿਰਾਂ ਇਹਨਾਂ ਦੇ ਸ਼ਹੀਦੀ ਸਮਾਗਮ ਤਾਂ ਮਨਾ ਰਹੇ ਹਨ I ਪਰ ਇਹਨਾਂ ਦੇ ਸੁਪਨਿਆਂ ਦੇ ਮੁਤਾਬਕ ਕਿਸੇ ਵੀ ਸੱਤਾਧਾਰੀ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ। ਅੱਜ ਨਾਂ ਬਰਾਬਰਤਾ ,ਊਚ ਨੀਚ ,ਗਰੀਬੀ ਅਮੀਰੀ ਦਾ ਪਾੜਾ ਅਤੇ ਅੱਤ ਦੀ ਮਹਿੰਗਾਈ ਕਾਰਨ ਲੋਕ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਹਨ I ਅੱਜ ਜਿੱਥੇ ਭਾਰਤ ਦੇ ਸੰਵਿਧਾਨ ਨੂੰ ਖਤਰਾ ਉਥੇ ਇਹਨਾਂ ਸ਼ਹੀਦਾਂ ਵੱਲੋਂ ਲਿਆਂਦੀ ਅਧੂਰੀ ਆਜ਼ਾਦੀ ਨੂੰ ਵੀ ਖਤਰਾ ਹੈ I ਇਹਨਾਂ ਦੀ ਸੋਚ ਦੇ ਉਲਟ ਹਿੰਦੁਸਤਾਨ ਵਿੱਚ ਲੋਕਾਂ ਨੂੰ ਧਰਮਾਂ ,ਮਜ਼੍ਹਬਾਂ ,ਜਾਤਾਂ, ਗੋਤਾਂ ਦੇ ਨਾਂ ਤੇ ਲੜਾਇਆ ਜਾਂ ਰਿਹਾ ਹੈ I ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭੜਕਾ ਕੇ ਦੇਸ਼ ਨੂੰ ਫਿਰਕਾ ਪ੍ਰਸਤੀ ਵੱਲ ਧੱਕਿਆ ਜਾਂ ਰਿਹਾ ਹੈ ਇਸ ਕਰਕੇ ਸਾਨੂੰ ਇਹਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਇਹਨਾਂ ਵੱਲੋਂ ਦੱਸੇ ਗਏ ਮਾਰਗ ਤੇ ਚੱਲਣ ਦਾ ਅਹਿਦ ਕਰਨਾ ਚਾਹੀਦਾ ਦੇਸ਼ ਦੇ ਸੰਘੀ ਢਾਂਚੇ ਅਤੇ ਭਾਰਤ ਦੇ ਸੰਵਿਧਾਨ ਦੀ ਰਾਖੀ ਲਈ ਫਿਰਕਾਪ੍ਰਸਤ ਤਾਕਤਾਂ ਵਿਰੁੱਧ ਅਪਣੇ ਹੱਕਾਂ ਅਤੇ ਅਧਿਕਾਰਾਂ ਦੀ ਰਾਖੀ ਲਈ, ” ਇੱਕੋ ਇੱਕ ਠੀਕ ਰਾਹ, ਏਕੇ ਤੇ ਸੰਘਰਸ਼ ਦਾ” I ਇਸ ਨਾਹਰੇ ਦੀ ਪੂਰਤੀ ਲਈ ਦੇਸੀ ਵਿਦੇਸ਼ੀ ਕਾਰਪੋਰੇਟਰਾਂ ਵਿਰੁੱਧ ਲਾਮਬੰਦੀ ਕਰਕੇ ਸੰਘਰਸ਼ ਦੇ ਮੈਦਾਨ ਵਿੱਚ ਨਿਤੱਰਨ ਦੀ ਲੋੜ ਹੈ। ਇਸ ਮੌਕੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ ਸਾਥੀ ਦਰਵਾਰਾ ਸਿੰਘ ਬੌਂਦਲੀ, ਨਿੰਮਾ ਮੁਗਲੇਵਾਲ, ਮਸਤਾ ਸਿੰਘ ਜੱਸੋਵਾਲ, ਸਿਕੰਦਰ ਬਖ਼ਸ਼ ਮੰਡ ਚੌਂਤਾ ਆਦਿ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।