ਇੰਤਕਾਲਾਂ ਦੇ ਨਿਪਟਾਰਿਆਂ ਸਬੰਧੀ ਸਰਕਾਰ ਨੇ ਜਾਰੀ ਕੀਤਾ ਅਹਿਮ ਪੱਤਰ

Published on: March 26, 2025 7:52 am

ਪੰਜਾਬ

ਇੰਤਕਾਲ Overdue ਹੋਏ ਤਾਂ ਤਹਿਸੀਲਦਾਰਾਂ, ਕਾਨੂੰਗੋ ਤੇ ਪਟਵਾਰੀਆਂ ਉਤੇ ਹੋਵੇਗੀ ਕਾਰਵਾਈ

ਚੰਡੀਗੜ੍ਹ, 26 ਮਾਰਚ, ਦੇਸ਼ ਕਲਿੱਕ ਬਿਓਰੋ :

ਇੰਤਕਾਲਾਂ ਦੇ ਨਿਪਟਾਰਿਆਂ ਸਬੰਧੀ ਸਰਕਾਰ ਵੱਲੋਂ ਮਿਤੀਬੱਧ ਤਰੀਕੇ ਨਾਲ ਕਰਨ ਬਾਰੇ ਇਕ ਅਹਿਮ ਪੱਤਰ ਜਾਰੀ ਕੀਤਾ ਗਿਆ ਹੈ। ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਜ਼, ਉਪ ਮੰਡਲ ਮੈਜਿਸਟ੍ਰੇਟ ਅਤੇ ਸਮੂਹ ਜ਼ਿਲ੍ਹਾ ਮਾਲ ਅਫਸਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਨੂੰ ਪੱਤਰ ਜਾਰੀ ਕੀਤਾ ਹੈ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ 4 ਅਪ੍ਰੈਲ 2025 ਤੱਕ ਸਾਰੇ Overdue ਪਏ ਇੰਤਕਾਲ ਦਾ ਕੰਮ ਖਤਮ ਕੀਤਾ ਜਾਵੇ। ਜੇਕਰ ਨਿਸ਼ਚਿਤ ਮਿਤੀ ਤੋਂ ਬਾਅਦ ਇੰਤਕਾਲ Overdue ਪਾਇਆ ਗਿਆ ਤਾਂ ਸਬੰਧਤ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਾਨੂੰਗੋ ਅਤੇ ਪਟਵਾਰੀਆਂ ਉਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।