ਚੰਡੀਗੜ੍ਹ, 27 ਮਾਰਚ, ਦੇਸ਼ ਕਲਿਕ ਬਿਊਰੋ :
ਵਿਧਾਨ ਸਭਾ ਵਿੱਚ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਪੰਜਾਬ ਪੰਚਾਇਤੀ ਰਾਜ ਐਕਟ ਦੀ ਧਾਰਾ 30 ਤਹਿਤ ਪਿੰਡ ਦੀ ਪੰਚਾਇਤ ਆਪਣੇ ਮੌਜੂਦਾ ਫੰਡਾਂ ਤਹਿਤ ਵਿਕਾਸ ਕਾਰਜ ਖੁਦ ਕਰ ਸਕਦੀ ਹੈ। ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਛੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਆਪਣੇ ਸਾਧਨਾਂ ਦੀ ਵਰਤੋਂ ਕਰਕੇ ਡਿਜੀਟਲ ਲਾਇਬ੍ਰੇਰੀ ਵੀ ਬਣਾ ਸਕਦੀ ਹੈ।
ਇਸ ‘ਤੇ ਵਿਧਾਇਕ ਨੇ ਕਿਹਾ, “ਜੇ ਅਸੀਂ ਖੁਦ ਇਸ ਨੂੰ ਬਣਾਉਣ ਦੇ ਸਮਰੱਥ ਹੁੰਦੇ ਤਾਂ ਸਾਨੂੰ ਮੰਗ ਕਰਨ ਦੀ ਲੋੜ ਨਹੀਂ ਸੀ। ਜੇਕਰ ਤੁਸੀਂ ਮਾਝੇ, ਦੁਆਬੇ ਅਤੇ ਮਾਲਵੇ ਨੂੰ ਡਿਜੀਟਲ ਬਣਾ ਸਕਦੇ ਹੋ ਤਾਂ ਪੁਆਧ ਕਿਉਂ ਨਹੀਂ?” ਵਿਧਾਇਕ ਨੇ ਕਿਹਾ ਕਿ ਲਾਇਬ੍ਰੇਰੀ ਛੋਟੀ ਗੱਲ ਹੈ। ਡੇਰਾਬੱਸੀ ਹਲਕਾ ਪੰਜਾਬ ਦਾ ਵੱਡਾ ਹਲਕਾ ਹੈ, ਮੰਤਰੀ ਨੇ ਕਿਹਾ ਕਿ ਹਰੇਕ ਪਿੰਡ ਨੂੰ 5-5 ਕਰੋੜ ਰੁਪਏ ਦਾ ਬਜਟ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸੁਝਾਅ ਦਿੱਤਾ ਕਿ ਤੁਸੀਂ ਪ੍ਰਸਤਾਵ ਬਣਾ ਕੇ ਭੇਜੋ।
