ਬੈਂਕਾਂਕ, 28 ਮਾਰਚ, ਦੇਸ਼ ਕਲਿੱਕ ਬਿਓਰੋ :
ਅੱਜ 7.7 ਦੀ ਤੀਬਰਤਾ ਦੇ ਆਏ ਭੂਚਾਲ ਨੇ ਤਬਾਹੀ ਮਚਾ ਦਿੱਤੀ ਜਿਸ ਕਾਰਨ ਬਹੁ ਮੰਜ਼ਿਲਾਂ ਇਮਾਰਤਾਂ ਢਹਿ ਢੇਰੀ ਹੋ ਗਈਆਂ। ਥਾਈਲੈਂਡ ਦੀ ਰਾਜਧਾਨੀ ਬੈਂਕਾਂਕ ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ। ਮੁਢਲੀਆਂ ਰਿਪੋਰਟਾਂ ਅਨੁਸਾਰ ਇਸ ਭੂਚਾਲ ਕਾਰਨ ਬੈਂਕਾਂਗ ਵਿੱਚ ਨਿਰਮਾਣਧੀਨ ਇਮਾਰਤ ਵੀ ਢਹਿ ਗਈ। ਦੁਪਹਿਰ 1.30 ਵਜੇ ਭੂਚਾਲ ਆਉਣ ਕਾਰਨ ਇਮਾਰਤ ਵਿੱਚ ਅਲਾਰਮ ਵਜਣ ਲੱਗੇ ਅਤੇ ਘਬਰਾਏ ਹੋਏ ਲੋਕਾਂ ਉਚੀਆਂ ਇਮਾਰਤਾਂ ਅਤੇ ਹੋਟਲਾਂ ਤੋਂ ਪੌੜੀਆਂ ਰਾਹੀਂ ਬਾਹਰ ਕੱਢੇ ਗਏ। ਅਜੇ ਤੱਕ ਭੂਚਾਲ ਨਾਲ ਸੈਂਕੜੇ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।