ਅਪ੍ਰੈਲ ਮਹੀਨੇ ‘ਚ 10 ਦਿਨ ਬੰਦ ਰਹਿਣਗੇ ਵਿੱਦਿਅਕ ਅਦਾਰੇ ਤੇ ਸਰਕਾਰੀ ਦਫ਼ਤਰ

ਸਿੱਖਿਆ \ ਤਕਨਾਲੋਜੀ ਪੰਜਾਬ


ਚੰਡੀਗੜ੍ਹ, 30 ਮਾਰਚ, ਦੇਸ਼ ਕਲਿਕ ਬਿਊਰੋ :
Holidays News :ਅਪ੍ਰੈਲ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਅਤੇ ਛੁੱਟੀਆਂ ਦੀ ਭਰਮਾਰ ਲੈ ਕੇ ਆ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਅਪ੍ਰੈਲ 2025 ਵਿੱਚ ਕਈ ਮਹੱਤਵਪੂਰਨ ਛੁੱਟੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਮਹੀਨੇ ਰਾਮ ਨੌਮੀ (6 ਅਪ੍ਰੈਲ, ਐਤਵਾਰ), ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਪ੍ਰਕਾਸ਼ ਪੁਰਬ (8 ਅਪ੍ਰੈਲ, ਮੰਗਲਵਾਰ), ਮਹਾਵੀਰ ਜਯੰਤੀ (10 ਅਪ੍ਰੈਲ, ਵੀਰਵਾਰ), ਵਿਸਾਖੀ (13 ਅਪ੍ਰੈਲ, ਐਤਵਾਰ), ਡਾ. ਬੀ.ਆਰ. ਅੰਬੇਡਕਰ ਦਾ ਜਨਮ ਦਿਨ (14 ਅਪ੍ਰੈਲ, ਸੋਮਵਾਰ), ਗੁੱਡਫਰਾਈਡੇ (18 ਅਪ੍ਰੈਲ,ਸ਼ੁੱਕਰਵਾਰ),ਭਗਵਾਨ ਪਰਸੂਰਾਮ ਦਾ ਜਨਮ ਦਿਨ (29 ਅਪ੍ਰੈਲ, ਮੰਗਲਵਾਰ) ਦੀਆਂ ਛੁੱਟੀਆਂ ਆ ਰਹੀਆਂ ਹਨ।
ਇਸ ਤੋਂ ਇਲਾਵਾ ਹਰ ਐਤਵਾਰ (6, 13, 20 ਅਤੇ 27 ਅਪ੍ਰੈਲ) ਅਤੇ ਦੂਜੇ ਸ਼ਨੀਵਾਰ ਯਾਨੀ 12 ਅਪ੍ਰੈਲ ਨੂੰ ਸਕੂਲਾਂ ਵਿੱਚ ਛੁੱਟੀ ਰਹੇਗੀ। ਭਾਵ ਅਪ੍ਰੈਲ ‘ਚ ਵਿਦਿਅਕ ਅਦਾਰੇ ਅਤੇ ਸਰਕਾਰੀ ਦਫਤਰ 10 ਦਿਨਾਂ ਲਈ ਬੰਦ ਰਹਿਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।