ਜੋਧਪੁਰ, 2 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਨਾਬਾਲਗ ਨਾਲ ਬਲਾਤਕਾਰ ਕਰਨ ਵਾਲੇ ਆਸਾਰਾਮ ਦੀ ਅੰਤਰਿਮ ਜ਼ਮਾਨਤ ਲਈ ਪਟੀਸ਼ਨ ‘ਤੇ ਅੱਜ (ਬੁੱਧਵਾਰ) ਨੂੰ ਸੁਣਵਾਈ ਹੋਵੇਗੀ। ਅੰਤਰਿਮ ਜ਼ਮਾਨਤ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਆਸਾਰਾਮ ਨੇ ਮੰਗਲਵਾਰ (1 ਅਪ੍ਰੈਲ) ਨੂੰ ਦੁਪਹਿਰ 1.30 ਵਜੇ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ।
ਕਰੀਬ 10 ਘੰਟੇ ਇੱਥੇ ਰੁਕਣ ਤੋਂ ਬਾਅਦ ਰਾਤ 11:30 ਵਜੇ ਉਨ੍ਹਾਂ ਨੂੰ ਪਾਲੀ ਰੋਡ ‘ਤੇ ਸਥਿਤ ਇੱਕ ਨਿੱਜੀ ਹਸਪਤਾਲ (ਅਰੋਗਯਮ) ਵਿਖੇ ਭੇਜ ਦਿੱਤਾ ਗਿਆ। ਆਸਾਰਾਮ ਨੂੰ ਹਸਪਤਾਲ ਕਿਉਂ ਭਰਤੀ ਕਰਵਾਇਆ ਗਿਆ ਹੈ, ਇਸ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
Published on: ਅਪ੍ਰੈਲ 2, 2025 11:51 ਪੂਃ ਦੁਃ