ਖੇਤ ’ਚ ਕੰਮ ਕਰਨ ਜਾਂਦੇ ਮਜ਼ਦੂਰਾਂ ਦੀ ਟਰੈਕਟਰ ਟਰਾਲੀ ਖੂਹ ’ਚ ਡਿੱਗੀ, 6 ਡੁੱਬੇ

ਰਾਸ਼ਟਰੀ

ਨਾਦੰੜ, 4 ਅਪ੍ਰੈਲ, ਦੇਸ਼ ਕਲਿੱਕ ਬਿਓਰੋ :

ਖੇਤ ’ਚ ਕੰਮ ਕਰਨ ਲਈ ਮਜ਼ਦੂਰਾਂ ਨੂੰ ਲੈ ਕੇ ਜਾਂਦੀ ਟਰੈਕਟਰ ਟਰਾਲੀ ਖੂਹ ਵਿੱਚ ਡਿੱਗਣ ਕਾਰਨ ਇਕ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿੱਚ 6 ਲੋਕਾਂ ਦੇ ਡੁੱਬਣ ਦੀ ਖਬਰ ਹੈ। ਮਹਾਂਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿੱਚ ਇਹ ਹਾਦਸਾ ਅੱਜ ਸਵੇਰ ਸਮੇਂ ਵਾਪਰਿਆ। ਨਾਂਦੇੜ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ ਕਰੀਬ ਸਾਢੇ 7 ਵਜੇ ਪਿੰਡ ਅਲੇਗਾਂਵ ਵਿੱਚ ਵਾਪਰਿਆ। ਟਰੈਕਟਰ ਉਤੇ ਸਵਾਰ ਹੋ ਕੇ 10 ਲੋਕ ਖੇਤਾਂ ਵੱਲ ਹਲਦੀ ਦੀ ਫਸਲ ਕੱਟਣ ਜਾ ਰਹੇ ਸਨ, ਤਾਂ ਉਸ ਸਮੇਂ ਇਹ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਔਰਤ ਮਜ਼ਦੂਰ ਹਲਦੀ ਕੱਟਣ ਲਈ ਖੇਤ ਜਾ ਰਹੀਆਂ ਸਨ। ਰਸਤੇ ਵਿੱਚ ਖੂਹ ਸੀ, ਇਸ ਦਾ ਡਰਾਇਵਰ ਨੂੰ ਪਤਾ ਨਹੀਂ ਸੀ। ਜਿਸ ਕਾਰਨ ਟਰੈਕਟਰ ਖੂਹ ਵਿੱਚ ਡਿੱਗ ਗਿਆ। ਪੁਲਿਸ ਨੇ ਦੱਸਿਆ ਕਿ ਤਿੰਨ ਲੋਕ ਟਰੈਕਟਰ ਵਿਚੋਂ ਛਾਲ ਮਾਰਨ ਵਿੱਚ ਕਾਮਯਾਬ ਹੋ ਗਏ। ਛੇ ਦੇ ਡੁੱਬਣ ਦਾ ਖਾਦਸਾ ਹੈ। ਬਚਾਅ ਕਾਰਜ ਜਾਰੀ ਹਨ, ਅਜੇ ਤੱਕ ਕੋਈ ਵੀ ਲਾਸ਼ ਬਰਾਮਦ ਨਹੀਂ ਕੀਤੀ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।