ਅੰਮ੍ਰਿਤਸਰ, 4 ਅਪ੍ਰੈਲ, ਦੇਸ਼ ਕਲਿਕ ਬਿਊਰੋ :
Patrol Pump robbery: ਸ਼ਹਿਰ ਦੇ ਮਾਲਵੀਆ ਰੋਡ ’ਤੇ ਅੱਧੀ ਰਾਤ ਨੂੰ ਕੁਝ ਨੌਜਵਾਨਾਂ ਨੇ ਇੱਕ ਪੈਟਰੋਲ ਪੰਪ ’ਤੇ ਹਮਲਾ ਕਰ ਦਿੱਤਾ। ਦੋ ਕਾਰਾਂ ’ਚ ਆਏ 6-7 ਹਮਲਾਵਰਾਂ ਨੇ ਨਾਂ ਸਿਰਫ਼ ਕਰਮਚਾਰੀਆਂ ਨੂੰ ਲੋਹੇ ਦੀਆਂ ਰਾਡਾਂ ਤੇ ਡੰਡਿਆਂ ਨਾਲ ਬੇਰਹਮੀ ਨਾਲ ਕੁੱਟਿਆ, ਸਗੋਂ ਦਫਤਰ ’ਚੋਂ 30,000 ਰੁਪਏ ਵੀ ਲੁੱਟ ਲਈ।
ਪੈਟਰੋਲ ਪੰਪ ’ਤੇ ਕੰਮ ਕਰ ਰਹੇ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਵਰਿਆਮ ਸਿੰਘ ਨਾਲ ਮਿਲ ਕੇ ਡਿਊਟੀ ’ਤੇ ਸੀ।ਇਸ ਦੌਰਾਨ ਅਚਾਨਕ ਦੋ ਕਾਰਾਂ ’ਚ ਸਵਾਰ ਨੌਜਵਾਨ ਆਏ, ਬਿਨਾਂ ਕਿਸੇ ਗੱਲ ਤੋਂ ਹੀ ਹਮਲਾ ਕਰ ਦਿੱਤਾ। ਬੇਹੱਦ ਕੁੱਟਮਾਰ ਕੀਤੀ ਤੇ ਦਫਤਰ ’ਚ ਤੋੜ-ਫੋੜ ਕਰ ਕੇ ਨਕਦੀ ਲੈ ਗਏ।
ਹਮਲੇ ਤੋਂ ਬਾਅਦ ਦੋਵੇਂ ਜ਼ਖ਼ਮੀ ਕਰਿੰਦਿਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੂੰ ਸੂਚਨਾ ਮਿਲਣ ’ਤੇ ਫੌਰਨ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਸਿਵਲ ਲਾਈਨ ਪੁਲਿਸ ਵੱਲੋਂ ਅਣਜਾਣ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।




