ਨਵੀਂ ਦਿੱਲੀ, 4 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਸੋਨੇ ਤੇ ਚਾਂਦੀ ਦੇ ਭਾਅ ਵਿੱਚ ਅੱਜ ਨਰਮੀ ਦਿਖਾਈ ਦਿੱਤੀ ਹੈ। ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਗਿਰਾਵਟ ਆਈ ਹੈ। 4 ਅਪ੍ਰੈਲ ਸ਼ੁੱਕਰਵਾਰ ਨੂੰ ਸੋਨੇ ਦੇ ਭਾਅ 1600 ਰੁਪਏ ਦੀ ਘਟ ਗਿਆ। ਹੁਣ 22 ਕੈਰੇਟ 10 ਗ੍ਰਾਮ ਦਾ ਭਾਅ 84000 ਰੁਪਏ ਤੋਂ ਉਪਰ ਕਾਰੋਬਾਰ ਕਰ ਰਿਹਾ ਹੈ।
ਚਾਂਦੀ ਦੀਆਂ ਕੀਮਤਾਂ ਵੀ ਘੱਟ ਹੋਈਆਂ ਹਨ। ਅੱਜ ਚਾਂਦੀ ਦੇ ਭਾਅ ਵਿੱਚ 4000 ਰੁਪਏ ਘੱਟ ਹੋਈ ਹੈ। ਚਾਂਦੀ ਦਾ ਭਾਅ 99,000 ਰੁਪਏ ਪ੍ਰਤੀ ਕਿਲੋ ਉਤੇ ਕੰਮ ਕਰ ਰਿਹਾ ਹੈ।
ਅੱਜ ਦਿੱਲੀ ਵਿੱਚ 22 ਕੈਰੇਟ ਸੋਨੇ ਦੀ ਕੀਮਤ 84,150 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 92,980 ਰੁਪਏ ਪ੍ਰਤੀ 10 ਗ੍ਰਾਮ ਸੀ। ਮੁੰਬਈ ਵਿੱਚ 22 ਕੈਰੇਟ ਸੋਨਾ 84,000 ਰੁਪਏ ਅਤੇ 24 ਕੈਰੇਟ ਸੋਨਾ 92,830 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਹੈ।




