ਮੋਹਾਲੀ, 4 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪੰਜਾਬ ਕ੍ਰਿਕੇਟ ਐਸੋਸੀਏਸ਼ਨ (ਪੀਸੀਏ) ਮੁੱਲਾਂਪੁਰ ਸਟੇਡੀਅਮ ‘ਚ 5 ਅਪ੍ਰੈਲ ਨੂੰ ਹੋਣ ਵਾਲੇ ਆਈਪੀਐਲ ਮੈਚ ਲਈ ਤਿਆਰ ਹੈ। ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਵਿਚਾਲੇ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲੇਗਾ। ਟ੍ਰਾਈਸਿਟੀ ਦੇ ਨੌਜਵਾਨ ਮੈਚ ‘ਚ ਚੌਕਿਆਂ-ਛੱਕਿਆਂ ਦੀ ਬਾਰਿਸ਼ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸਟੇਡੀਅਮ ‘ਚ IPL ਦੇ ਮੌਜੂਦਾ ਸੀਜ਼ਨ ਦੇ 4 ਮੈਚ ਖੇਡੇ ਜਾਣੇ ਹਨ। ਪੀਸੀਏ ਵੱਲੋਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਟਾਸ ਦਾ ਸਮਾਂ ਸ਼ਾਮ 7:00 ਵਜੇ ਹੋਵੇਗਾ। ਇਸ ਦੇ ਨਾਲ ਹੀ ਦਰਸ਼ਕਾਂ ਲਈ ਸਟੇਡੀਅਮ ਦੇ ਗੇਟ ਖੋਲ੍ਹਣ ਦਾ ਸਮਾਂ ਸ਼ਾਮ 4:30 ਵਜੇ ਹੋਵੇਗਾ। ਆਮ ਲੋਕ ਆਪਣੇ ਵਾਹਨ ਪੀ-4, ਪੀ-5 ਅਤੇ ਪੀ-6 ‘ਤੇ ਪਾਰਕ ਕਰ ਸਕਦੇ ਹਨ। ਚਾਰ ਪਹੀਆ ਵਾਹਨ ਲਈ 200 ਰੁਪਏ ਅਤੇ ਦੋਪਹੀਆ ਵਾਹਨ ਲਈ 100 ਰੁਪਏ ਦੇਣੇ ਹੋਣਗੇ। ਇਸ ਦੌਰਾਨ, ਜਿਨ੍ਹਾਂ ਪ੍ਰਸ਼ੰਸਕਾਂ ਨੂੰ ਪਾਰਕਿੰਗ ਦੀ ਲੋੜ ਹੈ ਉਹ ਹੇਠਾਂ ਦਿੱਤੇ ਲਿੰਕ ਦੀ ਵਰਤੋਂ ਕਰਕੇ ਆਪਣੇ ਲਈ ਜਗ੍ਹਾ ਬੁੱਕ ਕਰ ਸਕਦੇ ਹਨ: https://showmyparking.onelink.me/789G/ndmafark




