PSEB: 8th class result: 2 ਵਿਦਿਆਰਥੀਆਂ ਨੇ ਲਏ 100 ਫੀਸਦੀ ਅੰਕ

ਸਿੱਖਿਆ \ ਤਕਨਾਲੋਜੀ ਪੰਜਾਬ


ਮੋਹਾਲੀ: 5 ਅਪ੍ਰੈਲ, ਦੇਸ਼ ਕਲਿੱਕ ਬਿਓਰੋ
PSEB ਦੀ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ ਹੁਸ਼ਿਆਰਪੁਰ ਦੇ ਮਾਡਲ ਟਾਊਨ ਸਥਿਤ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਪੁਨੀਤ ਵਰਮਾ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ (First Position )ਪ੍ਰਾਪਤ ਕੀਤਾ। ਫਰੀਦਕੋਟ ਦੇ ਕੋਟ ਸੰਥਿਆਨ ਸਥਿਤ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਨਵਜੋਤ ਕੌਰ ਨੇ ਵੀ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਪਰ ਉਮਰ ਦੇ ਅੰਤਰ ਕਾਰਨ ਉਸ ਨੂੰ ਦੂਜੇ ਸਥਾਨ (Second Position) ‘ਤੇ ਰਹੀ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਚੰਨਣ ਕੇ ਸਥਿਤ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਨਵਜੋਤ ਕੌਰ 99.83 ਪ੍ਰਤੀਸ਼ਤ ਅੰਕਾਂ ਨਾਲ ਤੀਜੇ ਸਥਾਨ (Third Position) ‘ਤੇ ਰਹੀ।
ਮੈਰਿਟ ਸੂਚੀ ਵਿੱਚ ਪੰਜਾਬ ਭਰ ‘ਚੋਂ ਸਭ ਤੋਂ ਵੱਧ ਵਿਦਿਆਰਥੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਚੰਨਣ ਕੇ, ਅੰਮ੍ਰਿਤਸਰ ਦੇ ਆਏ ਹਟ। ਇਸ ਸਕੂਲ ਦੇ 24 ਵਿਦਿਆਰਥੀਆਂ ਨੇ 319 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕੀਤਾ। ਪੰਜਾਬ ਭਰ ਦੇ 10,471 ਸਕੂਲਾਂ ਦੇ ਕੁੱਲ 2,90,471 ਵਿਦਿਆਰਥੀਆਂ ਨੇ ਸਾਲਾਨਾ ਪ੍ਰੀਖਿਆ ਦਿੱਤੀ। ਇਨ੍ਹਾਂ ਵਿੱਚੋਂ 2,82,627 ਵਿਦਿਆਰਥੀ ਪਾਸ ਹੋਏ। ਪਾਸ ਪ੍ਰਤੀਸ਼ਤਤਾ 97.30 ਪ੍ਰਤੀਸ਼ਤ ਰਹੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।