ਆਸਟ੍ਰੇਲੀਆਈ ਅੰਡਰ-14 ਕ੍ਰਿਕਟ ਟੀਮ ਨੇ ‘ਨਿਕ ਬੇਕਰਜ਼’ ਦੀ ਫੈਕਟਰੀ ਦਾ ਕੀਤਾ ਦੌਰਾ

ਪੰਜਾਬ

ਖਿਡਾਰੀਆਂ ਨੇ ਮਸ਼ਹੂਰ ਬੇਕਰੀ ਉਤਪਾਦਾਂ ਦਾ ਸਵਾਦ ਵੀ ਚਖਿਆ
ਮੋਹਾਲੀ, 6 ਅਪ੍ਰੈਲ, ਦੇਸ਼ ਕਲਿੱਕ ਬਿਓਰੋ :

ਸ਼ੈੱਫ ਨਿਖਿਲ ਮਿੱਤਲ ਦੁਆਰਾ ਸਥਾਪਿਤ ਮਸ਼ਹੂਰ ਬੇਕਰੀ ਚੇਨ, ਨਿਕ ਬੇਕਰਜ਼ ਵੱਲੋਂ ਬੀਤੀ ਸ਼ਾਮ ਈਸਟਰਨ ਬੁੱਲਜ਼, ਆਸਟ੍ਰੇਲੀਅਨ ਅੰਡਰ-14 ਕ੍ਰਿਕਟ ਟੀਮ ਦਾ ਮੋਹਾਲੀ ਵਿੱਚ ਆਪਣੀ ਫਲੈਗਸ਼ਿਪ ਫੈਕਟਰੀ ਵਿੱਚ ਇੱਕ ਵਿਸ਼ੇਸ਼ ਟੂਰ ਦੌਰਾਨ ਪੁੱਜਣ ਉਤੇ ਸਵਾਗਤ ਕੀਤਾ ਗਿਆ। ਇਸ ਦੌਰਾਨ ਟੀਮ ਦੇ ਖਿਡਾਰੀਆਂ ਅਤੇ ਸਹਾਇਕ ਮੈਂਬਰਾਂ ਵਲੋਂ ਫੈਕਟਰੀ ਵਿਚ ਬੇਕਰੀ ਵਿਚ ਵੱਖ ਵੱਖ ਤਰ੍ਹਾਂ ਉਤਪਾਦਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਟੂਰ ਦੌਰਾਨ ਕੰਪਨੀ ਦੇ ਮਾਲਕ ਸ਼੍ਰੀ ਵਿਨੋਦ ਮਿੱਤਲ, ਸ਼ੈੱਫ ਨਿਖਿਲ ਮਿੱਤਲ ਅਤੇ ਸ਼੍ਰੀ ਨਿਤਿਨ ਮਿੱਤਲ ਵੱਲੋਂ ਵਿਸ਼ੇਸ਼ ਤੌਰ ‘ਤੇ ਨੇ ਮਹਿਮਾਨਾਂ ਲਈ ਇੱਕ ਹਾਈ-ਟੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਤਾਜ਼ੇ ਬੇਕਰੀ ਉਤਪਾਦਾਂ, ਸਨੈਕਸ ਅਤੇ ਡਰਿੰਕਸ ਵਿਸ਼ੇਸ਼ ਤੌਰ ਉਤੇ ਵਰਤਾਏ ਗਏ, ਜਿਸ ਨਾਲ ਇੱਕ ਜਸ਼ਨ ਵਾਲਾ ਮਾਹੌਲ ਪੈਦਾ ਹੋ ਗਿਆ। ਇਸ ਦੌਰਾਨ ਕੇਕ ਰਸਕ, ਕੂਕੀਜ਼ ਅਤੇ ਪੇਸਟਰੀਆਂ ਅਤੇ ਹਾਈ-ਟੀ ਦੇ ਨਾਲ ਨਾਲ ਖੇਡਾਂ ਸਬੰਧੀ ਤਜ਼ਰਬੇ ਸਾਂਝੇ ਕੀਤੇ ਗਏ।
ਨੌਜਵਾਨ ਕ੍ਰਿਕਟਰਾਂ ਨੂੰ ਨਿਕ ਬੇਕਰ ਦੀਆਂ ਅਤਿ-ਆਧੁਨਿਕ ਬੇਕਿੰਗ ਮਸ਼ੀਨਰੀ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਉਹਨਾਂ ਬੇਕਰੀ ਦੇ ਵਿਸ਼ੇਸ਼ ਉਤਪਾਦਾਂ ਨੂੰ ਤਿਆਰ ਕਰਨ ਦੀ ਬਾਰੀਕੀ ਪ੍ਰਕਿਰਿਆ ਨੂੰ ਬੜੇ ਹੀ ਉਤਸ਼ਾਹਪੂਰਵਕ ਵਾਚਿਆ। ਸ਼ੈੱਫ ਨਿਖਿਲ ਮਿੱਤਲ, ਜਿਨ੍ਹਾਂ ਨੇ ਆਸਟ੍ਰੇਲੀਆ ਵਿੱਚ ਪੜ੍ਹਾਈ ਕੀਤੀ ਅਤੇ ਆਪਣੀ ਮੁਹਾਰਤ ਭਾਰਤ ਵਾਪਸ ਲਿਆਂਦੀ, ਨੇ ਨਿੱਜੀ ਤੌਰ ‘ਤੇ ਟੀਮ ਦਾ ਮਾਰਗਦਰਸ਼ਨ ਕੀਤਾ ਅਤੇ ਨਾਲ ਹੀ ਬੇਕਿੰਗ ਕਲਾ ਬਾਰੇ ਆਪਣਾ ਤਜ਼ਰਬਾ ਸਾਂਝਾ ਕੀਤਾ।
ਆਪਣੇ ਇਸ ਸਫ਼ਲ ਸਫ਼ਰ ਬਾਰੇ ਗੱਲਬਾਤ ਕਰਦਿਆਂ ਸ਼ੈੱਫ ਨਿਖਿਲ ਨੇ ਦੱਸਿਆ  ਕਿ ਉਸ ਨੇ ਆਸਟ੍ਰੇਲੀਆ ਵਿੱਚ ਪੜ੍ਹਾਈ ਦੌਰਾਨ ਬੇਕਿੰਗ ਦੇ ਇਸ ਕੀਮਤੀ ਹੁਨਰ ਨੂੰ ਡੂੰਘਾਈ ਨਾਲ ਜਾਣਿਆ। ਉਹਨਾਂ ਦੱਸਿਆ ਕਿ ਸ਼ੁਰੂ ਵਿੱਚ ਉਸ ਨੇ ਆਪਣਾ ਕੈਰੀਅਰ ਆਸਟ੍ਰੇਲੀਆ ਵਿਚ ਹੀ ਸਥਾਪਤ ਕਰਨ ਦੀ ਯੋਜਨਾ ਬਣਾਈ ਸੀ। ਉਸਦੇ ਪਿਤਾ (ਸ਼੍ਰੀ ਵਿਨੋਦ ਮਿੱਤਲ) ਦੇ ਉਤਸ਼ਾਹ ਨੇ ਉਨ੍ਹਾਂ ਨੂੰ ਭਾਰਤ ਵਿਚ ਹੀ ‘ਨਿਕ ਬੇਕਰ’ ਦੀ ਸ਼ੁਰੂਆਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਛੋਟੇ ਭਰਾ, ਸ਼੍ਰੀ ਨਿਤਿਨ ਮਿੱਤਲ ਨੇ ਬ੍ਰਾਂਡ ਨੂੰ ਸਥਾਪਤ ਕਰਨ ਅਤੇ ਇਸ ਐਮਐਨਸੀ ਨੂੰ ਬਣਾਉਣ ਵਿੱਚ ਉਨ੍ਹਾਂ ਦਾ ਭਰਪੂਰ ਸਹਿਯੋਗ ਦਿਤਾ। ਉਹਨਾਂ ਕਿਹਾ ਕਿ ਈਸਟਰਨ ਬੁੱਲਜ਼ ਆਸਟ੍ਰੇਲੀਅਨ ਅੰਡਰ-14 ਕ੍ਰਿਕਟ ਟੀਮ ਦੀ ਮੇਜ਼ਬਾਨੀ ਕਰਨਾ ਉਹਨਾਂ ਦੀ ਜ਼ਿੰਦਗੀ ਦਾ ਇੱਕ ਯਾਦਗਾਰ ਪਲ ਹੈ, ਜੋ ਕਿ ਦੋਵਾਂ ਦੇਸ਼ਾਂ ਦੇ ਉਨ੍ਹਾਂ ਦੇ ਤਜ਼ਰਬਿਆਂ ਨੂੰ ਮਿਲਾਉਂਦਾ ਹੈ।
ਈਸਟਰਨ ਬੁੱਲਜ਼ ਆਸਟ੍ਰੇਲੀਅਨ ਅੰਡਰ-14 ਕ੍ਰਿਕਟ ਟੀਮ ਦਾ ਇਹ ਦੌਰਾ ਸਵਾਦ ਭਰਪੂਰ ਖਾਣਿਆਂ ਨਾਲ ਸਮਾਪਤ ਹੋਇਆ, ਜਿਸ ਦੌਰਾਨ ਨੌਜਵਾਨ ਐਥਲੀਟਾਂ ਨੇ ਨਿਕ ਬੇਕਰ ਦੇ ਕਈ ਤਰ੍ਹਾਂ ਦੇ ਪਕਵਾਨਾਂ ਦਾ ਸੁਆਦ ਚਖਿਆ। ਇਸ ਸਮਾਗਮ ਨੇ ਨਾ ਸਿਰਫ਼ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਜਾਗਰ ਕੀਤਾ, ਸਗੋਂ ਸਾਂਝੇ ਅਨੁਭਵਾਂ ਰਾਹੀਂ ਅੰਤਰਰਾਸ਼ਟਰੀ ਦੋਸਤੀ ਨੂੰ ਉਤਸ਼ਾਹਿਤ ਕਰਨ ਲਈ ‘ਨਿਕ ਬੇਕਰ’ ਦੀ ਵਚਨਬੱਧਤਾ ਨੂੰ ਵੀ ਉਜਾਗਰ ਕੀਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।