ਦਲਜੀਤ ਕੌਰ
ਲਹਿਰਾਗਾਗਾ, 8 ਅਪ੍ਰੈਲ 2025:
68ਵੀਆਂ ਨੈਸ਼ਨਲ ਸਕੂਲ ਖੇਡਾਂ ਤਹਿਤ ਸੈਪਕਟਾਕਰਾ ਦੇ 15 ਅਪ੍ਰੈਲ 2025 ਤੋਂ 21 ਅਪ੍ਰੈਲ 2025 ਤੱਕ ਇੰਮਫਾਲ ਮਣੀਪੁਰ ਵਿਖੇ ਹੋਣ ਵਾਲੇ ਮੁਕਾਬਲੇ ਲਈ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੀਆਂ 3 ਖਿਡਾਰਨਾਂ ਦੀ ਚੋਣ ਹੋਈ ਹੈ। ਇਹ ਖਿਡਾਰਨਾਂ ਪੰਜਾਬ ਦੀ ਅੰਡਰ-17 ਲੜਕੀਆਂ ਦੀ ਟੀਮ ਵਿੱਚ ਖਿਤਾਬੀ ਜਿੱਤ ਲਈ ਜ਼ੋਰ ਅਜ਼ਮਾਈ ਕਰਨਗੀਆਂ। ਸੁਭਾਸ਼ ਚੰਦ ਮਿੱਤਲ ਨੇ ਦੱਸਿਆ ਕਿ ਮਹਿਕਪ੍ਰੀਤ ਕੌਰ ਪੁੱਤਰੀ ਮਲਕੀਤ ਸਿੰਘ ਪਿੰਡ ਭਾਈ ਕੀ ਪਿਸ਼ੌਰ,
ਅਵਨੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਪਿੰਡ ਗੋਬਿੰਦਪੁਰਾ ਜਵਾਹਰ ਵਾਲਾ ਅਤੇ
ਦਮਨਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਪਿੰਡ ਰਾਮਪੁਰਾ ਜਵਾਹਰ ਵਾਲਾ ਨੇ 68ਵੀਆਂ ਪੰਜਾਬ ਰਾਜ ਸਕੂਲ ਖੇਡਾਂ, ਜੋ ਕਿ ਲੁਧਿਆਣਾ ਵਿਖੇ ਹੋਈਆਂ ਸਨ, ਵਿੱਚੋਂ ਗੋਲਡ ਮੈਡਲ ਹਾਸਲ ਕੀਤਾ ਸੀ ਅਤੇ ਹੁਣ ਨੈਸ਼ਨਲ ਸਕੂਲ ਖੇਡਾਂ ਦੀਆਂ ਟਰਾਇਲਾਂ ਦੌਰਾਨ ਤਿੰਨਾਂ ਖਿਡਾਰਨਾਂ ਨੇ ਆਪਣੀ ਖੇਡ ਦੇ ਵਧੀਆ ਜੌਹਰ ਦਿਖਾਏ ਅਤੇ ਨੈਸ਼ਨਲ ਸਕੂਲ ਖੇਡਾਂ ਲਈ ਪੰਜਾਬ ਟੀਮ ਵਿੱਚ ਆਪਣੀ ਜਗ੍ਹਾ ਬਣਾਈ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਅਤੇ ਮੈਡਮ ਅਮਨ ਢੀਂਡਸਾ ਨੇ ਤਿੰਨਾਂ ਖਿਡਾਰਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
Published on: ਅਪ੍ਰੈਲ 8, 2025 4:22 ਬਾਃ ਦੁਃ