ਪੰਜਾਬ ‘ਚ ਸਕੂਲ ਦੀ ਕੰਧ ‘ਤੇ ਲਿਖੇ ਡਾ: ਭੀਮ ਰਾਓ ਅੰਬੇਡਕਰ ਵਿਰੋਧੀ ਨਾਅਰੇ

ਸਿੱਖਿਆ \ ਤਕਨਾਲੋਜੀ ਪੰਜਾਬ


ਲੁਧਿਆਣਾ, 9 ਅਪ੍ਰੈਲ, ਦੇਸ਼ ਕਲਿਕ ਬਿਊਰੋ :
Anti-Dr. Bhimrao Ambedkar slogans: ਲੁਧਿਆਣਾ ‘ਚ ਸਿੱਖ ਫਾਰ ਜਸਟਿਸ (SFJ) ਵੱਲੋਂ ਬੀਤੀ ਰਾਤ ਪਿੰਡ ਨਸਰਾਲੀ ਦੇ ਮੇਜਰ ਹਰਦੇਵ ਸਿੰਘ ਸੈਕੰਡਰੀ ਸਕੂਲ ਦੀ ਕੰਧ ‘ਤੇ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ।
ਐਸ.ਐਫ.ਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ 14 ਅਪ੍ਰੈਲ ਨੂੰ ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਨਾ ਮਨਾਵੇ, ਜੇਕਰ ਕਿਸੇ ਨੇ ਜਨਮ ਦਿਨ ਮਨਾਇਆ ਤਾਂ ਉਹ ਲੁਧਿਆਣਾ ਵਿੱਚ ਧਮਾਕੇ ਅਤੇ ਕੰਧਾਂ ‘ਤੇ ਛਾਪੇ ਲਾਵੇਗਾ। ਪੰਨੂ ਨੇ ਵੀਡੀਓ ਵਿੱਚ ਕਿਹਾ ਕਿ ਹੁਣ ਫੈਸਲਾ ਲੁਧਿਆਣਾ ਦੇ ਲੋਕਾਂ ਨੇ ਲੈਣਾ ਹੈ।
ਸੂਤਰਾਂ ਅਨੁਸਾਰ ਜਦੋਂ ਪ੍ਰਸ਼ਾਸਨ ਨੂੰ ਪੰਨੂ ਦੀ ਇਸ ਘਿਨਾਉਣੀ ਹਰਕਤ ਦੀ ਖ਼ਬਰ ਮਿਲੀ ਤਾਂ ਪ੍ਰਸ਼ਾਸਨ ਵੱਲੋਂ ਤੁਰੰਤ ਕੰਧਾਂ ਦੀ ਸਫ਼ਾਈ ਕਰਵਾਈ ਗਈ ਪਰ ਸਕੂਲ ਦੇ ਬਾਹਰ ਕੰਧਾਂ ’ਤੇ ਲਿਖੇ ਨਾਅਰੇ ਵਾਇਰਲ ਹੋ ਗਏ। ਜਿੱਥੇ ਇਹ ਲਿਖਿਆ ਗਏ ਸਨ, ਹੁਣ ਉਸ ‘ਤੇ ਪੇਂਟ ਕੀਤਾ ਗਿਆ ਹੈ।

Published on: ਅਪ੍ਰੈਲ 9, 2025 5:36 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।