ਗੁਰਦਾਸਪੁਰ, 9 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਗੁਰਦਾਸਪੁਰ ‘ਚ ਬੀਓਪੀ ਚੌਤਰਾ ਸਰਹੱਦ ਨੇੜੇ ਕੰਡਿਆਲੀ ਤਾਰ ਦੇ ਪਾਰ ਹੋਏ ਸ਼ੱਕੀ ਧਮਾਕੇ ‘ਚ ਬੀਐੱਸਐੱਫ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ। ਗੁਰਦਾਸਪੁਰ ਦੇ ਬੀਐਸਐਫ ਸੈਕਟਰ ਨੇੜੇ ਵਾਪਰੀ ਇਸ ਸ਼ੱਕੀ ਘਟਨਾ ਨੇ ਅਧਿਕਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬੀਐਸਐਫ ਅਧਿਕਾਰੀ ਜਾਂਚ ਲਈ ਮੌਕੇ ‘ਤੇ ਪਹੁੰਚ ਗਏ ਹਨ।
ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਬੀਐਸਐਫ ਦੇ ਚੌਤਰਾ ਬੀਓਪੀ ਦੇ ਜਵਾਨ ਕੰਡਿਆਲੀ ਤਾਰ ਨੇੜੇ ਡਿਊਟੀ ’ਤੇ ਸਨ ਜਦੋਂ ਅਚਾਨਕ ਧਮਾਕਾ ਹੋ ਗਿਆ ਅਤੇ ਬੀਐਸਐਫ ਜਵਾਨ ਦੀ ਲੱਤ ਜ਼ਖ਼ਮੀ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਬੀ.ਐੱਸ.ਐੱਫ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਪੁਲਸ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਅਤੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਜ਼ਖ਼ਮੀ ਜਵਾਨ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਪੰਜਾਬ ‘ਚ ਸਰਹੱਦੀ ਕੰਡਿਆਲੀ ਤਾਰ ਦੇ ਪਾਰ ਧਮਾਕਾ, BSF ਦਾ ਜਵਾਨ ਜ਼ਖ਼ਮੀ
Published on: April 9, 2025 2:05 pm