ਅੰਮ੍ਰਿਤਸਰ, 10 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਸਿਖਿਆ ਕ੍ਰਾਂਤੀ ਮੁਹਿੰਮ ਦੌਰਾਨ ਵੱਖ ਵੱਖ ਸਕੂਲਾਂ ਵਿੱਚ ਉਦਘਾਟਨ ਸਮਾਰੋਹ ਵਿੱਚ ਪਹੁੰਚੇ ਹਲਕਾ ਵਿਧਾਇਕ, ਵੱਖ-ਵੱਖ ਮਹਿਕਮਿਆਂ ਦੇ ਮੰਤਰੀਆਂ, ਸਿਖਿਆ ਮੰਤਰੀ ਸਾਹਿਬ ਨੂੰ ਨਿਗੂਣੇ ਭੱਤੇ ਉਤੇ ਕੰਮ ਕਰਦੀਆਂ ਮਿਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਦੀਆਂ ਆਗੂ ਨੇ ਦੁਗਣੀ ਤਨਖਾਹ ਕਰਨ ਦਾ ਵਾਅਦਾ ਯਾਦ ਕਰਵਾਇਆ। ਆਗੂਆਂ ਨੇ ਆਪਣੀਆਂ ਭੱਖਦੀਆ ਮੰਗਾਂ ਦੇ ਮੰਗ ਪੱਤਰ ਐਮ ਐਲ ਏ ਅਤੇ ਮੰਤਰੀਆਂ ਨੂੰ ਸੌਪੇ। ਇਸ ਦੌਰਾਨ ਗੱਲ ਕਰਦਿਆਂ ਸੂਬਾਈ ਆਗੂ ਮਮਤਾ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ਸਾਡੀ ਤਨਖਾਹ ਦੁੱਗਣੀ ਕਰਨ ਦਾ ਵਾਅਦਾ ਅੱਜ ਤੱਕ ਪੂਰਾ ਨਹੀਂ ਕੀਤਾ, ਸਾਨੂੰ ਵਾਰ ਵਾਰ ਮੀਟਿੰਗ ਦੇ ਕੇ ਸਰਕਾਰ ਨੇ ਮੀਟਿੰਗ ਨਹੀਂ ਕੀਤੀ। ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਮੁਹਿੰਮ ਚਲਾਉਣ ਵਾਲੀ ਸਰਕਾਰ ਮਿਡ ਡੇਅ ਮੀਲ ਵਰਕਰਾਂ ਦੀਆਂ ਮੰਗਾਂ ਲਈ ਗੰਭੀਰ ਦਿਖਾਈ ਨਹੀਂ ਦਿੰਦ। ਉਨ੍ਹਾਂ ਕਿਹਾ ਕਿ ਜਿੱਥੇ ਹੋਰ ਵੀ ਸਕੂਲਾਂ ਵਿੱਚ ਸਰਕਾਰ ਦੇ ਮੰਤਰੀ ਜਾਣਗੇ, ਅਸੀਂ ਉੱਥੇ ਉੱਥੇ ਉਨ੍ਹਾਂ ਨੂੰ ਘੇਰਾਗੇ ਉਨ੍ਹਾਂ ਤੋਂ ਜਵਾਬ ਲਵਾਂਗੇ ਕਿੱਥੇ ਗਿਆ ਸਾਡੇ ਨਾਲ ਕੀਤਾ ਵਾਅਦਾ ਕਿੱਥੇ ਗਈ ਸਾਡੀ ਦੁੱਗਣੀ ਤਨਖਾਹ।
Published on: ਅਪ੍ਰੈਲ 10, 2025 11:50 ਪੂਃ ਦੁਃ