ਨਵੀਂ ਦਿੱਲੀ, 10 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
Gold Price: ਸੋਨੇ ਦੇ ਭਾਅ ਪਿਛਲੇ ਕੁਝ ਦਿਨ ਤੋਂ ਹੇਠਾਂ ਡਿੱਗਦੇ ਦਿਖਾਈ ਦੇ ਰਹੇ ਹਨ। ਹੁਣ ਸੋਨੇ ਦੀਆਂ ਕੀਮਤਾਂ(Gold Price) ਵਿੱਚ ਹੋਰ ਗਿਰਾਵਟ ਆਈ ਹੈ। ਬੁੱਧਵਾਰ ਨੂੰ ਸੋਨਾ 91000 ਤੋਂ ਹੇਠਾਂ ਆ ਗਿਆ ਹੈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ 99.9 ਫੀਸਦੀ ਸ਼ੁੱਧ ਸੋਨੇ ਦਾ ਭਾਅ 1050 ਰੁਪਏ ਘਟਕ 90,200 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਿਆ ਹੈ। ਮੰਗਲਵਾਰ 8 ਅਪ੍ਰੈਲ ਨੂੰ ਇਹ ਭਾਅ 91,250 ਰੁਪਏ ਉਤੇ ਬੰਦ ਹੋਇਆ ਸੀ। ਇਸੇ ਤਰ੍ਹਾਂ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ(Gold Price) 1050 ਰੁਪਏ ਘਟ ਹੋ ਕੇ 88,750 ਰੁਪਏ ਪ੍ਰਤੀ ਗ੍ਰਾਮ ਹੋ ਗਈ, ਜਦੋਂ ਕਿ ਇਕ ਦਿਨ ਪਹਿਲਾਂ ਇਹ 90,800 ਰੁਪਏ ਸੀ। ਚਾਂਦੀ ਦੇ ਭਾਅ ਵਿੱਚ ਅੱਜ ਵਾਧਾ ਦੇਖਣ ਨੂੰ ਮਿਲਿਆ, 500 ਰੁਪਏ ਦੇ ਵਾਧੇ ਨਾਲ 93,200 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਪਹੁੰਚ ਗਈ, ਜੋ ਮੰਗਲਵਾਰ ਨੂੰ 92,700 ਰੁਪਏ ਸੀ।
Published on: ਅਪ੍ਰੈਲ 10, 2025 3:40 ਬਾਃ ਦੁਃ