ਚੰਡੀਗੜ੍ਹ, 11 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਡਿਊਟੀ ਤੋਂ ਲੇਟ ਹੋਣ ਵਾਲੇ ਮੁਲਾਜ਼ਮਾਂ ਦੀ ਹੁਣ ਖੈਰ ਨਹੀਂ ਹੋਵੇਗੀ। ਦਫ਼ਤਰ ਸਮੇਂ ਤੋਂ ਦੇਰ ਨਾਲ ਪਹੁੰਚਣ ਵਾਲੇ ਮੁਲਾਜ਼ਮਾਂ ਉਤੇ ਹੁਣ ਸਰਕਾਰ ਵੱਲੋਂ ਸਖਤੀ ਕੀਤੀ ਗਈ ਹੈ। ਮੁਲਾਜ਼ਮਾਂ ਦੀ ਹਾਜ਼ਰੀ ਸਮੇਂ ਸਿਰ ਬਣਾਉਣ ਲਈ ਹੁਣ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਹੈ। ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਦੀ ਹਾਜ਼ਰੀ ਹੁਣ M Seva App ਰਾਹੀਂ ਲਗਾਈ ਜਾਵੇਗੀ। ਮੁਲਾਜ਼ਮਾਂ ਨੂੰ ਹਾਜ਼ਰੀ ਸਵੇਰੇ 9 ਵਜੇ ਤੋਂ ਇਕ ਮਿੰਟ ਪਹਿਲਾਂ ਲਗਾਉਣੀ ਹੋਵੇਗੀ ਅਤੇ ਛੁੱਟੀ ਸਮੇਂ ਸ਼ਾਮ ਨੂੰ 5 ਵਜੇ ਤੋਂ ਇਕ ਮਿੰਟ ਬਾਅਦ ਲਗਾਉਣਗੀ ਹੋਵੇਗੀ। ਇਹ ਹੀ ਨਹੀਂ ਜੇਕਰ ਕੋਈ ਟਰਾਂਸਪੋਰਟ ਵਿਭਾਗ ਦਾ ਕਰਮਚਾਰੀ ਸਮੇਂ ਸਿਰ ਨਹੀਂ ਪਹੁੰਚਦਾ ਤਾਂ ਉਨ੍ਹਾਂ ਦੀ ਤਨਖਾਹ ਕੱਟੀ ਜਾਵੇਗੀ। ਹੁਣ ਵਿਭਾਗ ਦੇ ਕਰਮਚਾਰੀਆਂ ਨੂੰ ਸਮੇਂ ਸਿਰ ਪਹੁੰਚਣਾ ਯਕੀਨੀ ਬਣਾਉਣਾ ਪਵੇਗਾ।
Published on: ਅਪ੍ਰੈਲ 11, 2025 3:59 ਬਾਃ ਦੁਃ