US ਤੋਂ ਭਾਰਤ ਲਿਆਂਦੇ ਤਹੱਵੁਰ ਰਾਣੇ ਨੂੰ 18 ਦਿਨਾਂ ਦੀ NIA ਹਿਰਾਸਤ ‘ਚ ਭੇਜਿਆ

ਰਾਸ਼ਟਰੀ


ਨਵੀਂ ਦਿੱਲੀ, 11 ਅਪ੍ਰੈਲ, ਦੇਸ਼ ਕਲਿਕ ਬਿਊਰੋ :
Tahavur Rane case: 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 18 ਦਿਨਾਂ ਦੀ NIA ਹਿਰਾਸਤ ‘ਚ ਭੇਜ ਦਿੱਤਾ ਹੈ। ਏਜੰਸੀ ਨੇ ਅਦਾਲਤ ਤੋਂ 20 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਵਿਸ਼ੇਸ਼ ਐਨਆਈਏ ਜੱਜ ਚੰਦਰਜੀਤ ਸਿੰਘ ਨੇ ਬੰਦ ਕਮਰੇ ਵਿੱਚ ਕੇਸ ਦੀ ਸੁਣਵਾਈ ਕੀਤੀ ਅਤੇ ਵੀਰਵਾਰ ਰਾਤ 2 ਵਜੇ ਫੈਸਲਾ ਸੁਣਾਇਆ।

ਇਹ ਵੀ ਪੜ੍ਹੋ: UP ਤੇ ਬਿਹਾਰ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ 28 ਲੋਕਾਂ ਦੀ ਮੌਤ

64 ਸਾਲਾ ਤਹੱਵੁਰ ਰਾਣਾ (Tahavur Rane) ਨੂੰ ਕੱਲ੍ਹ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ। ਰਾਣਾ ਨੂੰ ਲੈ ਕੇ ਯੂਐਸ ਗਲਫਸਟ੍ਰੀਮ ਜੀ550 ਜਹਾਜ਼ ਵੀਰਵਾਰ ਸ਼ਾਮ ਕਰੀਬ 6:30 ਵਜੇ ਦਿੱਲੀ ਦੇ ਪਾਲਮ ਹਵਾਈ ਅੱਡੇ ‘ਤੇ ਉਤਰਿਆ। ਜਿੱਥੇ ਉਸ ਦਾ ਮੈਡੀਕਲ ਚੈਕਅੱਪ ਹੋਇਆ, ਜਿਸ ਤੋਂ ਬਾਅਦ ਉਸ ਨੂੰ ਸਿੱਧੇ NIA ਹੈੱਡਕੁਆਰਟਰ ਲਿਜਾਇਆ ਗਿਆ।
ਭਾਰਤ ਪੁੱਜਣ ਤੋਂ ਬਾਅਦ ਰਾਣਾ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਅਧਿਕਾਰੀ ਉਸ ਨੂੰ ਫੜੇ ਹੋਏ ਨਜ਼ਰ ਆ ਰਹੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।