ਗੁਰਦਾਸਪੁਰ, 13 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ। ਦੋ ਗੁੱਟਾਂ ਵਿੱਚ ਹੋਈ ਝੜਪ ਵਿੱਚ ਡਾਕਟਰ ਦੇ ਕੈਬਿਨ ਦੇ ਸ਼ੀਸ਼ੇ ਟੁੱਟ ਗਏ। ਘਟਨਾ ਉਦੋਂ ਵਾਪਰੀ ਜਦੋਂ ਡਾਕਟਰ ਦੇ ਕਮਰੇ ਵਿੱਚ ਇੱਕ ਧਿਰ ਦੇ ਲੋਕ ਬੈਠੇ ਹੋਏ ਸਨ। ਇਸ ਦੌਰਾਨ ਦੂਜੀ ਧਿਰ ਦੇ ਨੌਜਵਾਨ ਉਥੇ ਪਹੁੰਚ ਗਏ ਅਤੇ ਹਮਲਾ ਕਰ ਦਿੱਤਾ। ਹਮਲੇ ਦੇ ਸਮੇਂ ਡਾਕਟਰ ਰੋਹਿਤ ਆਪਣੇ ਕਮਰੇ ਵਿੱਚ ਮੌਜੂਦ ਨਹੀਂ ਸਨ।
ਸੀਸੀਟੀਵੀ ਫੁਟੇਜ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਹਮਲਾਵਰਾਂ ਨੇ ਵਾਰਡ ਵਿੱਚ ਪਹਿਲਾਂ ਕੱਪੜੇ ਨਾਲ ਮੂੰਹ ਢੱਕਿਆ। ਫਿਰ ਉਹ ਡਾਕਟਰ ਦੇ ਕਮਰੇ ‘ਚ ਦਾਖਲ ਹੋ ਗਏ ਅਤੇ ਦੂਜੀ ਧਿਰ ‘ਤੇ ਹਮਲਾ ਕਰਕੇ ਫਰਾਰ ਹੋ ਗਏ।
ਅੱਜ ਐਤਵਾਰ ਨੂੰ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਅਤੇ ਐਸਐਸਪੀ ਅਦਿੱਤਿਆ ਨੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Published on: ਅਪ੍ਰੈਲ 13, 2025 5:57 ਬਾਃ ਦੁਃ