ਨਵੀਂ ਦਿੱਲੀ, 16 ਫਰਵਰੀ, ਦੇਸ਼ ਕਲਿੱਕ ਬਿਓਰੋ :
ਆਉਣ ਵਾਲੇ ਦਿਨਾਂ ਵਿੱਚ ਹੁਣ ਟੋਲ ਪਲਾਜ਼ਿਆਂ ਉਤੇ FasTag ਨਾਲ ਟੋਲ ਕੱਟਣ ਵਾਲਾ ਕੰਮ ਖਤਮ ਹੋ ਸਕਦਾ ਹੈ। ਬਿਨਾਂ FasTag ਤੋਂ ਹੀ ਟੋਲ ਕੱਟਿਆ ਜਾਵੇਗਾ। ਸਰਕਾਰ ਦੇਸ਼ ਦੇ ਟੋਲ ਪਲਾਜ਼ਿਆਂ ਨੂੰ ਲੈ ਕੇ ਵੱਡਾ ਬਦਲਾਅ ਕਰਨ ਵਾਲੀ ਹੈ। ਇਸ ਸਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਦੇਸ਼ ਦੇ ਰਾਜਮਾਰਗਾਂ ਉਤੇ ਟੋਲ ਪੇਮੈਂਟ ਦਾ ਤਰੀਕਾ ਬਦਲਣ ਵਾਲਾ ਹੈ। ਕੇਂਦਰ ਅਗਲੇ 15 ਦਿਨਾਂ ਦੇ ਅੰਦਰ ਇਕ ਨਵੀਂ ਟੋਲ ਨੀਤੀ ਪੇਸ਼ ਕਰਨ ਵਾਲੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਮਈ ਤੋਂ ਇਹ ਨੀਤੀ ਲਾਗੂ ਹੋ ਸਕਦੀ ਹੈ। ਕੇਂਦਰੀ ਮੰਤਰੀ ਨੇ ਇਸ ਸਬੰਧੀ ਭਾਵੇਂ ਹੋਰ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਇਹ ਸੰਕੇਤ ਦਿੱਤੇ ਕਿ ਇਕ ਵਾਰ ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਟੋਲ ਬਾਰੇ ਵਿੱਚ ਕਿਸੇ ਨੌ ਕੋਈ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਮਿਲੇਗਾ। ਇਸ ਨਵੇਂ ਸਿਸਟਮ ਨਾਲ FASTag ਦਾ ਕੰਮ ਖਤਮ ਹੋ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਨਵੇਂ ਸਿਸਟਮ ਲਈ ਫਿਜ਼ੀਕਲ ਟੋਲ ਬੂਥ ਦੀ ਲੋੜ ਨਹੀਂ ਹੋਵੇਗੀ। ਇਸ ਦੀ ਬਜਾਏ, ਸੈਟੇਲਾਈਟ ਟ੍ਰੈਕਿੰਗ ਅਤੇ ਵਹੀਕਲ ਨੰਬਰ ਪਲੇਟ ਪਹਿਚਾਣ ਦੀ ਵਰਤੋਂ ਕਰਕੇ ਬੈਂਕ ਖਾਤਿਆਂ ਵਿਚੋਂ ਟੋਲ ਆਟੋਮੈਇਟਕ ਹੀ ਪੇਮੈਂਟ ਕਟ ਜਾਵੇਗਾ। ਉਨ੍ਹਾਂ ਪ੍ਰੋਗਰਾਮ ਦੌਰਾਨ ਕਿਹਾ ਕਿ ਇਹ ਪਰਿਯੋਜਨਾ ਇਸ ਸਾਲ ਜੂਨ ਤੱਕ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ। ਮੁੰਬਈ ਗੋਆ ਹਾਈਵੇ ਨੂੰ ਲੈ ਕੇ ਕਈ ਸਮੱਸਿਆਵਾਂ ਸਨ, ਪ੍ਰੰਤੂ ਚਿੰਤਾ ਨਾ ਕਰੋ ਅਸੀਂ ਜੂਨ ਤੱਕ ਸੜਕ ਦਾ 100 ਫੀਸਦੀ ਕੰਮ ਪੂਰਾ ਕਰ ਲਵਾਂਗੇ।
Published on: ਅਪ੍ਰੈਲ 16, 2025 1:46 ਬਾਃ ਦੁਃ