ਚੰਡੀਗੜ੍ਹ, 17 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਚਿੱਟੇ ਦਾ ਨਸ਼ਾ ਕਰਨ ਵਾਲੇ ਨਸ਼ੇੜੀਆਂ ਨੂੰ ਅਫੀਮ ਲੈਣ ਦੀ ਸਲਾਹ ‘ਦੇ ਬਿਆਨ ਤੇ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਨਸ਼ੇ ਦਾ ਕੋਈ ਬਦਲ ਨਹੀਂ ਹੁੰਦਾ, ਨਸ਼ਾ ਸਿਰਫ਼ ਇੱਕ ਨਸ਼ਾ ਹੈ ਅਤੇ ਇਹ ਸਿਰਫ਼ ਜ਼ਿੰਦਗੀਆਂ ਬਰਬਾਦ ਕਰਦਾ ਹੈ। ਕਾਂਗਰਸੀ ਆਗੂਆਂ ਦਾ ਆਪਣੀ ਜ਼ੁਬਾਨ ‘ਤੇ ਕਾਬੂ ਨਹੀਂ ਹੈ ਅਤੇ ਇਨ੍ਹਾਂ ਲੋਕਾਂ ਦੇ ਅਜਿਹੇ ਬਿਆਨ ਸਮਾਜ ਨੂੰ ਨਸ਼ੇ ਵੱਲ ਧੱਕਣ ਦਾ ਕੰਮ ਕਰਦੇ ਹਨ।
ਗਰੇਵਾਲ ਨੇ ਕਿਹਾ ਕਿ ਅਜਿਹੇ ਆਗੂਆਂ ਦੇ ਬਿਆਨ, ਜੋ ਸਮਾਜ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਮੀਡੀਆ ਵਲੋਂ ਪ੍ਰਸਾਰਿਤ ਨਹੀਂ ਕੀਤੇ ਜਾਣੇ ਚਾਹੀਦੇ। ਉਨ੍ਹਾਂ ਕਿਹਾ ਕਿ ਨਸ਼ੇ ਦੇ ਮੁੱਦੇ ‘ਤੇ ਮਨੋਵਿਗਿਆਨੀ ਜਾਂ ਮਾਨਸਿਕ ਮਾਹਿਰਾਂ ਤੋਂ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਅਜਿਹੇ ਬਿਆਨ ਸੁਣਨ ਤੋਂ ਬਾਅਦ ਉਹ ਕਿਸੇ ਵੀ ਨਵੇਂ ਨਸ਼ੇ ਦੇ ਆਦੀ ਨਾ ਹੋਣ। ਅਜਿਹੇ ਨੀਮ ਹਕੀਮ ਖਤਰਾ ਏ ਜਾਣ ਲੋਕਾਂ ਦੀ ਸਲਾਹ ‘ਤੇ ਭਰੋਸਾ ਨਾ ਕਰੋ। ਉਸਨੇ ਰਾਜਾ ਵੜਿੰਗ ਨੂੰ ਸੋਚ-ਸਮਝ ਕੇ ਬੋਲਣ ਦੀ ਸਲਾਹ ਦਿੱਤੀ।
Published on: ਅਪ੍ਰੈਲ 17, 2025 8:35 ਬਾਃ ਦੁਃ