ਚੰਡੀਗੜ੍ਹ, 17 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵੱਲੋਂ ਗੁਰਗ੍ਰਾਮ ਵਿੱਚ ਵਾਪਰੀ ਇਕ ਘਟਨਾ ਦੇ ਮਾਮਲੇ ਵਿੱਚ ਸਜ਼ਾ ਸੁਣਾਉਂਦੇ ਹੋਏ ਫਾਂਸੀ ਦੇਣ ਵਾਸਤੇ ਜ਼ਿਲ੍ਹਾ ਮਜਿਸਟ੍ਰੇਟ ਨੂੰ ਜਲਾਦ ਨਿਯੁਕਤ ਕਰਨ ਦੇ ਹੁਕਮ ਦਿੱਤੇ ਹਨ।
ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਮਾਮਲਾ ਇਕ ਬੱਚੀ ਨਾਲ ਜਬਰਦਸਤੀ ਤੋਂ ਬਾਅਦ ਉਸਦੀ ਦੁਖਦਾਈ ਮੌਤ ਨਾਲ ਜੁੜਿਆ ਹੈ। ਇਹ ਦੋਸ਼ੀ ਅਮਾਨਵੀ ਅਤੇ ਰਾਕਸ਼ੀ ਵਿਵਹਾਰ ਦੀ ਉਦਾਰਣ ਹੈ। ਦੋਸ਼ੀ ਨੇ ਆਪਣੀ ਇੱਛਾ ਸੰਤੁਸ਼ਟ ਕਰਨ ਲਈ ਇਕ ਬੱਚੀ ਦੀ ਜਾਨ ਲੈ ਲਈ, ਇਸ ਲਈ ਅਪੀਲ ਲਈ ਤੈਅ ਮਿਤੀ ਪੂਰੀ ਹੋਣ ਤੋਂ ਬਾਅਦ ਫਾਂਸੀ ਦੇ ਹੁਕਮ ਦਾ ਪਾਲਣ ਯਕੀਨੀ ਕੀਤਾ ਜਾਵੇ।
ਅਦਾਲਤ ਨੂੰ ਦੱਸਿਆ ਗਿਆ ਕਿ ਬੱਚੀ ਦੇ ਪਰਿਾਰ ਨੇ ਗੁਆਂਢ ਵਿੱਚ ਰਹਿਣ ਵਾਲੇ ਸੁਨੀਲ ਨੇ ਬੱਚੀ ਨੂੰ 10 ਰੁਪਏ ਦੇਣ ਚਾਹੇ ਅਤੇ ਉਸਦੀਆਂ ਛੂਹਿਆ। ਜਦੋਂ ਉਸਨੇ ਪੈਸੇ ਲੈਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਹ ਉਸ ਨੂੰ ਖਾਣ ਚੀਜ਼ ਦਿਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਇਸ ਤੋਂ ਬਾਅਦ ਬੱਚੀ ਗੁੰਮ ਹੋ ਗਈ। 12 ਨਵੰਬਰ 2018 ਨੂੰ ਬੱਚੀ ਦੀ ਲਾਸ਼ ਲਾਵਾਰਸ਼ ਹਾਲਤ ਵਿਚ ਮਿਲੀ ਸੀ। ਉਸਦੇ ਸ਼ਰੀਰ ਉਤੇ ਕੱਪੜੇ ਨਹੀਂ ਸਨ। ਸ਼ਿਕਾਇਤ ਆਧਾਰ ਉਤੇ ਪੁਲਿਸ ਨੇ ਐਫਆਈਆਰ ਦਰਜ ਕੀਤੀ ਅਤੇ 19 ਨਵੰਬਰ ਨੂੰ ਸੁਨੀਲ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਟਰਾਈਲ ਅਦਾਲਤ ਨੇ 21 ਫਰਵਰੀ 2024 ਨੂੰ ਸੁਨੀਲ ਨੂੰ ਦੋਸ਼ੀ ਮੰਨਦੇ ਹੋਏ ਮੌਦ ਦੀ ਸਜ਼ਾ ਸੁਣਾਈਅਤੇ ਇਸ ਉਮੇ ਮੋਹਰ ਲਈ ਹਾਈਕੋਰਟ ਵਿੱਚ ਰੇਫਰੈਂਸ ਭੇਜਿਆ ਸੀ।
Published on: ਅਪ੍ਰੈਲ 17, 2025 12:57 ਬਾਃ ਦੁਃ